ਪੰਨਾ:ਚਾਚਾ ਸ਼ਾਮ ਸਿੰਘ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀਰਿਆ, ਸਾਨੂੰ ਅੰਬਰਸਰ ਜੁ ਰਹਿਣਾ ਪਿਆ, ਅਸੀਂ ਪੁਛਦੇ ਪੁਛਾਂਦੇ ਗੁਰੁ ਰਾਮਦਾਸ ਦੀ ਸਰਾਈਂ ਜਾ ਵੜੇ, ਪਰ ਕੀ ਵੇਖਾਂ, ਬੱਚੂ ਹੀਰਿਆ ਅਗੋਂ ਦੀ ਸੀਖਾਂ ਪਿਛੇ ਬੈਠਾ ਇਹ ਮਨੀਜਰ ਮੁਸਾਫਰਾਂ ਨੂੰ ਵੱਢ ਵਢ ਪਿਆ ਪਵੇ,'ਆਖੇ ਕੋਈ ਕਮਰਾ ਨਹੀਂ ਅਸੀਂ ਤੁਹਾਡੇ ਨੌਕਰ ਥੋੜ੍ਹੇ ਹੀ ਹਾਂ।'
'ਪਰ ਇਹ ਕੰਧਾਂ ਏਵੇਂ ਵਿਖਾਵੇਂ ਦਆਂ ਹੀ ਚਿਣ ਛਡੀਆਂ ਨੇ, ਮਨੀਜਰ ਸਿਹਾਂ?'ਅਸਾਂ ਮੁਸਾਫਰਾਂ ਦੀ ਭੀੜ ਵਿਚੋਂ ਅਗੇ ਦੀ ਹੋ ਕੇ ਕਿਹਾ,'ਇਹ ਕਮਰੇ ਹੀ ਤਾਂ ਨੇ, ਪਰ ਇਹ ਤਾਂ ਹੋਈ ਸੁ ਹੋਈ, ਇਹ ਤਾਂ ਦਸ, ਜੁ ਜੇ ਤੂੰ ਸਾਡਾ ਨੌਕਰ ਨਹੀਂ ਤਾਂ ਸਾਡੇ ਗੁਰਾਂ ਦਾ ਤਾਂ ਹੈ ਏ ਨਾਂ, ਕਿ ਉਹ ਵੀ ਨਹੀਂ! ਅਤੇ ਸੁੰਹ ਗੁਰਾਂ ਦੀ, ਹੀਰਿਆ, ਸਾਡੀ ਏਸ ਟੋਕ ਤੇ ਮਨੀਜਰ ਸਾਨੂੰ ਅਖਾ ਟਡ ਟਡ ਕੇ ਵੇਖਣ ਡਹਿ ਪਿਆ,ਤੇ ਮੂੰਹੋਂ ਬੋਲ ਨਾ ਸੁ ਨਿਕਲੇ। ਅਸਾਂ ਵੀ ਵੇਲਾ ਪਛਾਤਾ ਤੱਤੇ ਤੱਤੇ ਘਾ ਇਕ ਹੋਰ ਠੋਕ ਦਿਤੀ
'ਨਾਲੇ ਅਸੀਂ ਤਾਂ ਭਾਈ, ਆਹ ਤੇਰੀ ਸ਼ਰੋਮਣੀ ਕਮੇਟੀ ਦੇ ਵੀ ਮੀਂਬਰ ਹਾਂ, ਮੀਂਬਰ, ਤੇ ਕਲ ਨੂੰ ਸਾਡੀ ਮੀਟਿੰਗ ਏ, ਸਾਨੂੰ ਤਾਂ ਕਮਰਾ ਜ਼ਰੂਰੀਓ ਚਾਹੀਦਾ ਏ।'

ਬਸ ਫੇਰ ਕੀ ਸੀ ਹੀਰਿਆ, ਉਹ ਜਣੇ ਨਾ ਪੁਤਰ ਆਪਣੀ ਥਾਂ ਤੋਂ ਇੰਝ ਉਠਿਆ ਜਿਵੇਂ ਸਾਹਿਬ ਡਿਪਟੀ ਦੇ ਆਉਣ ਤੇ ਨੜੇ ਨਾਇਬ ਉਠ ਖੜੋਂਦੇ ਨੇ, ਅਤੇ ਤੂੰ ਮੰਨਣਾ ਨਹੀਂ ਹਾਰਿਆ, ਪਰ ਕਰਤਾਰ ਸਾਖੀ ਏ, ਜੁ ਕਮਰਾ ਤਾਂ ਕਮਰਾ ਉਹਨੇ ਸਾਨੂੰ ਚਾਰ ਨੰਬਰ ਦਾ ਹਾਲ ਹੀ ਖੋਲ੍ਹ ਦਿਤਾ ਅਤੇ ਅਸੀਂ,'ਜਵਾਰੀਆ ਆਇਆ ਜਿਤ, ਮੰਜੇ ਚਾਰ ਜਵਾਰੀਆਂ ਇਕ’ ਵਾਲੀ ਗਲ ਦੇ

੧੦੮