ਪੰਨਾ:ਚਾਚਾ ਸ਼ਾਮ ਸਿੰਘ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਰਤ ਦਿਓ ਜਵਾਂ ਮਰਦੋਂ ਸਾਫ ਇਨਕਾਰ ਕਰੋ ਇਵੇਂ ਹੀ ਜਿਵੇਂ ਕਿ ਚੌਧਰੀ ਛੋਟੂ ਰਾਮ ਦਾ ਮਸਤਾਇਆ ਜਟ ਕਰਾੜ ਦਾ ਰੁਪਿਆ ਮੋੜਨੋਂ ਇਨਕਾਰ ਦੇਂਦਾ ਹੈ।
ਮ(ਸ) ਅਜ ਕਲ ਜ਼ਮਾਨਾ ਵਧੀਆ ਮਸ਼ੀਨਰੀ ਦਾ ਹੈ। ਤੇ ਵਰਤਮਾਨ ਜੰਗ ਵੀ ਮਸ਼ੀਨੀ ਜੰਗ ਹੈ, ਢੀਚੂੰ ਢੀਚੂੰ ਰਫ਼ਤਾਰ ਦੇ, ਢਿਲੀਆਂ ਬਰੇਕਾਂ ਵਾਲੇ ਹਵਾਈ ਜਹਾਜ਼ ਨੇ ਕਿ ਜਿਹਦੀਆਂ ਨਾਲੀਆਂ ਪਟਰੌਲ ਵੀ ਨਾ ਫੜ ਸਕਣ, ਨਿਸ਼ਾਨੇ ਤੇ ਸਵਾਹ ਅਪੜਨਾ ਏ ਖਾਕ ਬੰਬ-ਬਾਰੀ ਕਰਨੀ ਹੈ, ਉਹ ਤਾਂ ਮੋਰਚਿਉਂ ਉਰੇ ਹੀ ਬੰਬ ਸੁਟ ਦੇਵੇਗਾ, ਉਸ ਨੂੰ ਜ਼ਰੂਰ ਨੀਵਾਂ ਹੀ ਵੇਖਣਾ ਪਉ, ਇਸ ਲਈ ਸਾਡੇ ਮਰਦ - ਮਿਤਰੋ ਤਗੜੇ ਬਣੋ ਤੇ ਜੇ ਏਸ ਲਈ ਕਵੀ ਰਾਜ ਹਰਨਾਮ ਦਾਸ ਤੁਹਾਨੂੰ ਧਾਤੂ ਪੁਸ਼ਟ ਦੀ ਵਰਤੋਂ ਦਸੇ ਤਾਂ ਖੁਸ਼ੀ ਨਾਲ ਖਾਉ।
(ਹ) ਰੰਨਾਂ ਦਾ ਰਾਜ ਸਾਡੇ ਦੁਆਲੇ ਏਸ ਤਰ੍ਹਾਂ ਘੇਰੇ ਘਤੀ ਜਾ ਰਹਾ ਹੈ ਕਿ ਜਿਸ ਤਰ੍ਹਾਂ ਕਦੇ ਰੁਸੀ ਸ਼ਹਿਰਾਂ ਵਾਲੇ ਜਰਮਨਾਂ ਨੇ ਕੀਤਾ ਸੀ ਪਰੰਤੂ ਸਾਨੂੰ ਅਫ਼ਸੋਸ ਹੈ ਜੋ ਸਾਡੇ ਮਿਤਰ ਆਪਣੀਆਂ ਰੰਨਾਂ ਦੇ ਰੋਹਬ ਹੋਠਾਂ ਅਜੇ ਵੀ ਇਓ ਦੀ ਬੇਹਿਸ ਦਬੇ ਪਏ ਹਨ, ਕਿ ਜਿਵੇਂ ਦੀ ਕੋਇਟਾ-ਵਾਸੀ ਭੁਚਾਲ ਦੀ ਹੇਠਾਂ ਦਬੇ ਪਏ ਹੋਣ।

ਪਰਤੂ ਹਿੰਮਤ ਅਗੇ ਕੁਝ ਨਹੀਂ ਠਹਿਰ ਸਕਦਾ, ਠੀਕ ਏਵੇ ਹੀ ਜਿਵੇਂ ਰੂਸੀ ਫੌਜਾਂ ਅਗੇ ਈ ਨ ਸੁ ਟਿਕਿਆ, ਤੁਸੀਂ ਵੀ ਹਿੰਮਤ ਤੋਂ ਕੰਮ ਲਓ, ਕਾਨਫ਼ਰੰਸਾਂ ਕਰੋ, ਇਸ਼ਤਿਹਾਰ ਦਿਉ, ਤੇ ਥਾਂ ਥਾਂ ਜਲਸੇ ਕਰ ਕੇ ਲਾਊਡ ਸਪੀਕਰਾਂ ਰਾਹੀਂ ਪੜ੍ਹ ਪੜ੍ਹ ਕੇ

੧੧੩