ਪੰਨਾ:ਚਾਚਾ ਸ਼ਾਮ ਸਿੰਘ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਮਦਾਰੀ ਅਗੇ

ਪੂਜਯ ਚਾਚਾ ਸੀ ਸ਼ਾਮ ਸਿੰਘ ਜੀ ਦੀ ਤੁਸੀਂ ਅਸਾਥੋਂ ਕਹਿੜੀ ਕਹਿੜੀ ਅਤੇ ਕਿਦਾਂ ਦੀ, ਕੀ ਕੀ, ਅਤੇ ਕਦੋਂ ਕਦੋਂ, ਦੀ ਸੁਣਦੇ ਹੋ। ਉਹ ਤਾਂ ਬਸ ਗਲ ਕੀ, ਗਲਾਂ ਦੇ ਗੁਥਲੇ ਹੀ ਸਨ। ਗਲ ਪਿਛੇ ਗਲ ਅਤੇ ਵਾਧਾ ਇਹ ਜ ਇਕ ਨਾਲੋਂ ਇਕ ਵਧ ਅਤੇ ਦੂਜੀ ਨਾਲੋਂ ਤੀਜੀ, ਅਤੇ ਆਖਿਰ ਨੂੰ ਇਕ ਦਿਨ ਉਹਨਾਂ ਨੂੰ ਇਹੋ ਕਹੀ ਬਣ ਆਈ ਜੋ ਕਾਅਬਾ ਓ ਕਿਬਲਾਅਮ ਸ੍ਰੀ ਹਜ਼ੂਰ ਹਰੀਸਰੋਵਰਅਮ ਮਾਨੀਯੋ ਚਾਚਾ ਜੀ ਮਹਾਰਾਜ ਜਿਵੇਂ ਆਣ ਕਰ ਕਰ ਕੇ ਇਸ ਅਮਿਤ ਸੰਸਾਰ ਵਿਖੇ ਧਰਤੀ ਹੋਰ ਪਰੇ ਤੇ ਹੋਰ ਪਰੇ ਪਈ ਸੁਣਦੀ ਹੈ, ਠੀਕ ਤਿਵੇਂ ਹੀ ਉਹ ਸੁਖਮ ਵਸਤੂ ਵੀ ਕਿ ਜਿਹਨੂੰ ਗਿਆਨੀ ਲੋਕ ਸੂਰਤ, ਵਿਗਿਆਨੀ ਸਮਝ, ਭਾਈ ਵੀਰ ਸਿੰਘ ਹੋਸ਼ ਅਤੇ ਅਸੀਂ ਅਕਲ ਆਖਦੇ ਹਾਂ; ਤੁਹਾਡੀ ਜ਼ਾਤ ਪਾਕ ਤੋਂ ਹੋਰ ਪਰੇ ਤੇ ਹੋਰ ਹੀ ਪਰੇ ਪਈ ਸਾਬਤ ਹੋ ਰਹੀ ਹੈ, ਪਰ