ਪੰਨਾ:ਚਾਚਾ ਸ਼ਾਮ ਸਿੰਘ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਚਾ ਜੀ ਸਨ ਜੋ ਕਮਬਖ਼ਤ ਇਸ ਉਤੋ ਵੀ ਦੱਸ ਦਿੱਤੇ।
ਖੈਰ ਜੀ, ਇਹ ਤਾਂ ਬਜ਼ੁਰਗਵਾਰਮ ਚਾਚਾ ਜੀ ਵਾਂਗ ਸਾਡੀ ਵੀ ਗਲਾਂ ਵਿਚੋਂ ਗਲ ਹੀ ਸੀ। ਅਸਲੀ ਗਲ ਤਾਂ ਹੈ ਉਹ ਕਿ ਜਿਸ ਦਿਨ ਸਾਡੇ ਪਿੰਡ ਇਕ ਮਦਾਰੀ ਸਣੇ ਆਪਣੇ ਬਿਰਜਲੋਟ ਦੋ ਆ ਵੜਿਆ। ਕਾਰਾਂ ਹੀ ਉਸ ਆਪਣੀ ਬੰਸਰੀ ਵਿਚ ਫੂਕ ਦਿੱਤੀ ਅਤੇ ਉਹਦੇ ਮਦੁਰਕੇ ਨੇ ਢੋਲਕ ਦੀ ਗਤ ਮੇਲੀ। ਪਿੰਡ ਦਾ ਛਕਰੀਟ ਛਲਾ ਸਾਰਾ ਹੀ ਇਕ ਦਮ ਕਠਾ ਹੋ ਗਿਆ। ਦੋ ਚਾਰ ਧੌਲ ਸਿਰ ਭੀ ਆ ਜੁੜੋ। ਪਰਤਾਪਾ ਆਪਣੀ ਹੱੁਕੀ ਚੁੱਕ ਲਿਆਇਆ ਅਤੇ ਇਕ ਅਧ ਮੁਛ ਫੁਟੰਦੇ-ਗਭਰੇਟੇ ਨੇ ਸਿਗਰਟ ਲਾ ਲਈ। ਬਰੋਟੇ ਦੀ ਡੂੰਘੀ-ਡੂੰਘੀ ਛਾਂ, ਅਤੇ ਜਟ ਜਟੂਰਕੇ ਦੀ ਚਹਿਲ ਪਹਿਲ, ਉਤੋਂ ਮਦਾਰੀ ਦਾ ਗਾਣਾ-
ਇਹ ਮੇਲਾ ਕੋਈ ਰੋਜ਼ ਦਾ,
ਏਥੇ ਬੇਠ ਕਿਸੇ ਨਹੀਂ ਰਹਿਣਾ।
ਬਸ ਕੋਈ ਰੰਗ ਹੀ ਜਮ ਗਿਆ। ਮਦਾਰੀ ਨੇ ਫਿਰ ਫਿਰ ਕੇ ਦੌੜਾ ਜਿਹਾ ਪਿੜ ਮਾਰ ਘਤਿਆ ਅਤੇ ਕੁੜਤੇ ਦੀ ਸਜੀ ਬਾਂਹ ਛੰਗ, ਮੁਛਾਂ ਉਤੇ ਹਥ ਫੇਰਦੇ ਨੇ ਕਿਸੇ ਨਰੋਏ ਜਿਹੇ ਮਜੂਰੋ ਦੀ ਮੰਗ ਪਾਈ ਹੀ ਸੀ ਜੋ ਇਕ ਗੁਣੋ ਸਰਬ-ਵਿਆਪੀ ਚਾਚਾ ਜੀ ਵੀ ਸਣੇ ਆਪਣੀ ਤਸ਼ਰੀਫ ਦੋ ਆ ਪਧਾਰੇ। ਬਸ ਫਿਰ ਕੀ ਸੀ, "ਚਾਚਾ ਜੀ’ ‘‘ਚਾਚਾ ਜੀ ਸਾਰੀਆਂ ਹੀ ਰਸਨਾਆਂ ਇਕ ਦਮ ਹੀ ਪੁਕਾਰ ਉਠੀਆਂ ਅਤੇ ਤਾੜੀ ਵੀ ਪਿਟੀ। ਹੁਣ ਸੌਹੁਰੇ ਮਦਾਰੀ ਭੀ ਬੜੇ ਕੋਈ ਦੇ ਹੁੰਦੇ ਨੇ, ਮੌਕੇ ਦੀ ਨਬਜ਼ ਤਾਂ ਇਹ ਇੰਝ

੧੮