ਪੰਨਾ:ਚਾਚਾ ਸ਼ਾਮ ਸਿੰਘ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਚਾਣਦੇ ਹਨ ਕਿ ਜਿਵੇਂ ਜਾਣੋ ਵਹਿਲੀ ਦੇ ਨਾਬੀਨਾਂ ਹਕੀਮ ਦੇ ਹੀ ਗੁਰ ਪੀਰ ਹੋਣ। ਮਦਾਰੀ ਝਟ ਤਾੜ ਗਿਆ ਅਤੇ ਉਸੇ ਵੇਲੇ, ਚਾਚਾ ਜੀ ਨੂੰ ਹਥੋਂ ਪਕੜ, ਬਾਹਾਂ ਜਕੜ, ਪਿਛੋਂ ਧੱਕੜ, ਘਸੀਟ ਘਟ ਕੇ, ਪਿੜ ਵਿਚ ਲੈ ਹੀ ਗਿਆ ਅਤੇ ਇਧਰ ਉਧਰ ਦੀਆਂ ਉਰਲਮ ਪਰਲਮ ਦੋ ਚਾਰ ਹੋਠਲੀਆਂ ਉਤਲੀਆਂ ਲਾ ਮਿਲਾ ਕੇ ਉਸਨੇ ਆਪਣਾ ਅਤੇ ਸਾਡੇ ਚਾਚਾ ਜੀ ਦਾ ਤਮਾਸ਼ਾ ਸ਼ੁਰੂ ਕਰ ਦਿੱਤਾ।
’ਤੇਰਾ ਨਾਂ ਕੀ ਏ, ਸਰਦਾਰਾ? ਮਦਾਰੀ ਇਕ ਦਮ
ਬੁੜਕਿਆ।
‘ਚਾਚਾ ਸ਼ਾਮੂੰ।’
‘ਸੁਬ੍ਹਾਨ ਅੱਲਾ, ਪੈਂਦਿਆਂ ਹੀ ਚਾਚਾ ਜੀ ਦੇ ਦਰਸ਼ਨ ਹੋਏ ਬਲੇ ਓਏ ਚਾਚਾ ਸ਼ਾਮਿਆਂ! ਹਲਾ ਫੇਰ, ਚਾਚਾ ਜੀ ਤੁਸੀਂ ਕਿਥੇ ਰਹਿੰਦੇ ਹੋ?
‘ਏਥੇ ਹੀ।'
‘ਤੇ ਏਥੇ ਕਿਉਂ ਰਹਿ ਦੇ ਹੋ? ਮਦਾਰੀ ਨੇ ਕੜਕ ਕੇ ਕਿਹਾ। ਚਾਚਾ ਜੀ ਨੂੰ ਇਸ ਸਵਾਲ ਦੀ ਪੂਰੀ ਸਮਝ ਨਾ ਪਈ, ਰਤਾ ਚੁੱਪ ਜਿਹੇ ਕਰ ਰਹੇ, ਪਰ ਇਤਨੇ ਨੂੰ ਹੀ ਮਦਾਰੀ ਦੇ ਨਾਲ ਦਾ ਖ਼ਦੂਰਕਾ ਬੋਲ ਪਿਆ,
‘ਓਏ ਮਦਾਰੀ!’
‘ਹਾਂ ਬੇਟੇ।’
’ਮੈਂ ਦਸਾਂ?
‘ਦਸ।'
‘ਓਏ ਕਚਹਿਰੀਓ ਇਹਨਾਂ ਦੇ ਟੱਬਰ ਦੀਆਂ ਜਮਾਨਤਾਂ

੧੬