ਪੰਨਾ:ਚਾਚਾ ਸ਼ਾਮ ਸਿੰਘ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਅੰਦਰ ਜੋ ਤੁਹਾਡਾ ਪੂਰਾ ਬਕਰਾ ਨਾ ਬਣਾ ਦਿਤਾ ਤਾਂ ਮੇਰੀ ਸਫਾਈ ਦੋ ਫਿਟੇ ਮੂੰਹ ਕਹਿਣਾ। ਹਛਾ ਮਜੂ, ਹਥ ਜੋੜ।
ਚਾਚੇ ਹੋਰਾਂ ਹਥਾਂ ਦੀਆਂ ਤਲੀਆਂ ਮੋਲ ਲਈਆਂ।
‘ਓਏ ਇੰਵ ਨਹੀਂ, ਚਾਚੇ ਦਿਆ ਭਤੀਜਿਆ, ਆਹ ਏਦਾਂ, ਕੜਾਹ ਵਾਲੇ ਹਥ ਠੀਕ, ਲਓ ਹੁਣ ਮੰਗੋ। ਕੀ ਚਾਹੀਦਾ ਏ ਤੈਨੂੰ ਸ਼ਾਮ ਸਿੰਹਾਂ?
ਚਾਚਾ ਜੀ ਕੁਝ ਗਿਣਤੀ ਵਿਚ ਪੈ ਗਏ ਜਾਪੇ; ਪਰ ਨਾਲ ਦੇ ਮਦੂਰੋ ਨੇ ਵੇਲਾ ਨਾ ਖੁਝਾਇਆ, ਝਟ ਬਲ ਪਿਆ
‘ਵਹੁਟੀ।’
‘ਓਏ ਵਹੁਟੀ ਤਾਂ ਇਹਦੇ ਪਿਓ ਦੇ ਭੀ ਨਹੀਂ ਸੀ ਮਦੂਕਰੇ, ਕੁਝ ਹੋਰ ਮੰਗ’
‘ਰੁਪਈਏ’ ਚਾਚਾ ਜੀ ਬੋਲ ਪਏ।
‘ਅਸ਼ਕੇ ਓਏ, ਆਹ ਮੁੰਹ ਤੇ ਮਸੁਰ ਦੀ ਦਾਲ! ਅੱਛਾ ਦੋ ਕਦਮ ਉਰ ਰੈਟ। ਪਰ ਚਾਚਾ ਜੀ ਥਾਂ ਹੀ ਖੜੇ ਰਹੇ।
‘ਓਏ ਅੰਗਰੇਜ਼ੀ ਵੀ ਨਹੀਓ ਆਉਂਦੀ? ਅੱਛਾ ਚਾਚਾ ਜੀ ਦੋ ਕਦਮ ਅਗੋ’ ਚਾਚਾ ਜੀ ਦੋ ਕਦਮ ਅਗੇ ਹੋ ਗਏ।
‘ਹੱਛਾ, ਦੋ ਕਦਮ ਮੁਰ ਰੈਟ ਅਤੇ ਚਾਚਾ ਜੀ ਮਦਾਰੀ ਦੇ ਹਥਾਂ ਦਾ ਇਸ਼ਾਰਾ ਕੇ ਦੋ ਕਦਮ ਪਿਛਾਂਹ ਹਟ ਗਏ।
‘ਆਲੂ ਰੈਂਟ, ਵੜੀ ਗਰ, ਅੰਗਰੇਜ਼ੀ ਆਈ ਕਿ ਆਈ ਸਮਝੋ। ਹੱਛਾ ਚਾਚਾ ਜੀ, "ਹੁਣ ਲੰਮ ਲੈਟ, ਅਤੇ ਚਾਚਾ ਜੀ ਸਨ ਜੁ ਧੜੇ ਕਰਕੇ ਮੂਧੇ ਪੈ ਗਏ।
ਮਦੂਕਰਾ ਫੇਰ ਬੋਲ ਪਿਆ।
'ਓਏ ਮਦਾਰੀ?’

੨੧