ਪੰਨਾ:ਚਾਚਾ ਸ਼ਾਮ ਸਿੰਘ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਹਾਂ ਬੇਟਾ।’
‘ਚਾਚੇ ਨੂੰ ਇਹ ਕੀ ਕਰਨ ਲਗਾ ਏਂ?’
‘ਕਰਨਾ ਕੀ ਸੀ, ਅੰਗ੍ਰੇਜ਼ੀ ਅਪਣਾ ਅਸਰ ਪਈ ਕਰਦੀ
ਏ, ਹੱਛਾ ਜੀ, ਖੜੇ ਹੋ ਜਾਓ, ਸ਼ਾਬਾਸ਼ੇ, ਹਾਂ ਫੇਰ ਕੀ ਚਾਹੀਦਾ
ਏ, ਰੁਪਈਏ, ਠੀਕ, ਕਿਤਨੇ ਕੁ?
‘ਦੋ ਹਜ਼ਾਰ’ ਮਦੂਰੋ ਨੇ ਸਿਫਾਰਸ਼ ਲਾਈ।
'ਉਏ ਇਸ ਮੂੰਹ ਨੂੰ! ਮਦੂਕਰੇ
‘ਜੀ ਹਾਂ’
ਉਏ ਚਾਚਾ ਜੀ ਦੀਆਂ ਮੁਛਾਂ ਵੇਖੀਆਂ ਨੀਂ।
‘ਆਹੋ।’
‘ਕਿਹੋ ਜਹੀਆਂ ਨੇ?’
‘ਜਿਵੇਂ ਗੁਰਗਾਬੀ ਦੇ ਫੀਤੇ।’
‘ਅਤੇ ਚਿਹਰਾ ਮੁਹਰਾ’
‘ਕਾਠ ਦਾ ਫਿਟੇ ਮੂੰਹ’
‘ਤੇ ਮੰਗਦੇ ਨੀ ਦੋ ਹਜ਼ਾਰ।
‘ਦਿਉ ਨੇ।’
‘ਕਹਿ ਦੇ ਨਾ, ਏ।
‘ਅਛਾ ਦਿਆਂਗੇ’ ਪਰ ਮਰਿਆ ਇਹ ਰੁਪਈਏ ਕੀ
ਕਰੇਂਗਾ?’
‘ਜੋੜਾਂਗਾ।’
‘ਬਲੇ ਓਏ ਅਕਲ ਦਿਆ ਦੁਸ਼ਮਨਾਂ, ਜੋੜੇਗਾ ਕਿਸ ਤਰ੍ਹਾਂ,
ਗੋਂਦ ਨਾਲ, ਕਿ ਸੁਰੇਸ਼ ਨਾਲ?

੨੨