ਪੰਨਾ:ਚਾਚਾ ਸ਼ਾਮ ਸਿੰਘ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

...........................੨




ਸਨੇਮਾ ਵਿਚ


ਸਾਡੇ ਚਾਚਾ ਜੀ ਤਾਂ ਸਚ ਦੀ ਗਲ ਏ, ਗਧੇ ਦੇ ਪੁੱਤਰ ਨਾਲੋਂ ਵੀ ਕਿਤੇ ਵਧੀਕ ਸਧਾਰਣ ਸਨ, ਬਿਲਕੁਲ।
ਇਕੇਰਾਂ, ਇਕ ਸਮੇਂ ਆਨ ਕਰ ਕਰ ਕੇ ਕੁਝ ਐਸਾ ਹੀ ਹੋਇਆ ਜ ਇਕ ਸਨੀਮਾਂ ਘਰ ਵਿਚ ਸਾਨੂੰ ਤਨਖਾਹ ਲਗ ਗਈ, ਪਰ ਸਿੰਘ ਸਭੀਆਂ ਵਾਲੀ ਨਹੀਂ। ਭਲੇ ਮਾਣਸ ਕਿਥੋਂ ਦੇ, ਨੰਗ ਹੋਣ, ਘਰੀਂ ਚੂਹੇ ਕੁਦਣ, ਤਾਂ, ਸਿਰ ਉਤੇ ਗੋਲ ਜਹੀ ਪੱਗ ਵੀ ਨਹੀਂ ਤੇ ਦਸਤਾਰ ਸਜਾ ਕੇ ਕਹਿਣਾ ਸ਼ੁਰੂ ਕਰ ਦਿਤਾ ਅਤੇ ਉਹ ਵੀ ਗੱਜ ਵੱਜ ਕੇ ‘ਜੀ ਅਸੀਂ ਸਿੰਘ ਸਭੀਏ। ਵਾਹ ਓਏ ਸਿੰਘ ਸਭੀਓ, ਜਦੋਂ ਮੁਕ ਗਏ ਘੜੇ ਦੇ ਦਾਣੇ ਬਣ ਗਏ ਸਿੰਘ ਸਭੀਏ।
ਖੈਰ, ਇਹ ਤਾਂ ਗਲ ਚੋਂ ਗਲ ਸੀ। ਅਗਲੀ ਗਲ ਤਾਂ ਇਹ ਹੈ ਜੋ ਸਾਡੀ ਮਾਹਵਾਰੀ ਤਨਖਾਹ ਬਝ ਗਈ। ਇਸ

੨੫