ਪੰਨਾ:ਚਾਚਾ ਸ਼ਾਮ ਸਿੰਘ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਡੀ ਨੌਕਰੀ ਦੇ ਦਿਨਾਂ ਵਿਚ ਇਕ ਰਾਤ ਸਾਡੇ ਚਾਚਾ ਜੀ ਵੀ ਸਾਡੇ ਘਰ ਆ ਪਏ ਆ ਪਏ, ਤੇ ਸਾਡਾ ਭਾਵ ਇਹ ਨਹੀਂ ਜੋ ਤੁਸੀਂ ਸਮਝਦੇ ਹੋ ਬਈ ਕਿ ਉਹ ਆਉਂਦੇ ਹੀ ਮੰਜੇ ਉਤੇ ਪੈ ਗਏ ਜਾਂ ਆ ਪਏ। ਸਾਡਾ ਭਾਵ ਲੇਖੇ ਦਾ ਇਤਨੀ ਗਲ ਅੰਕਿਤ ਕਰਨ ਵਿਚ ਕੇਵਲ ਅਤੇ ਕੇਵਲ ਇਤਨਾ ਕੁਝ ਹੀ ਹੈ ਜੁ ਸਾਡੇ ਚਾਚਾ ਪਰਾਹੁਣਿਆਂ ਦੀ ਦੂਜੀ ਕਿਸਮ ਦੇ ਮੈਂਬਰ ਸਨ। ਹੁਣ ਜਿਵੇਂ ਕਿ ਤੁਹਾਡੀ ਫਿਤਰਤ ਹੈ, ਤੁਸੀਂ ਜ਼ਰੂਰ ਹੀ ਪੁਛਗੇ ਜੁ ਪਰਾਹੁਣੇ ਤਾਂ ਹੁਣ ਤੋੜੀ ਬਸ ਇਕੋ ਪਰਾਹੁਣੇ ਹੀ ਸਮਝੇ ਜਾਂਦੇ ਰਹੇ ਹਨ, ਇਹ ਕਿਸਮਾਂ ਤੋਂ ਕੀ ਭਾਵ? ਲਓ ਸੁਣੋ, ਅਤੇ ਵੇਰਵੇ ਸਹਿਤ ਸੁਣੋ। ਭਾਵੇਂ ਹਾਲਾਂ ਤੋੜੀ ਕਿਸੇ ਮੀਜ਼ਬਾਨ ਸਭਾ ਜਾਂ ਸੁਸਾਇਟੀ ਨੇ ਵਿਗਯਾਨਕ ਲੀਹਾਂ ਤੋਂ ਪਰਾਹੁਣਇਆਂ ਦੀ ਕੋਈ ਭਲੀ ਪਰਕਾਰ ਵੰਡ ਕਰਕੇ ਕਿਸਮਾਂ ਨਹੀਂ ਪਰਖਆਂ, ਪਰ ਛੇ ਰ ਵ ਇ ਦੇ ਵਿਚ ਕੋਈ ਸ਼ੰਕਾ ਨਹੀਂ ਹੋ ਸਕਦੀ ਜੁ ਹੋਰ ਹੋਰ ਜੀਵ ਜੰਤਾਂ ਵਾਂਗੂ ਪਰਾਹੁਣਿਆਂ ਦੀਆਂ ਭੀ ਵੰਨਗੀਆਂ ਹਨ। ਅਸੀਂ ਇਸ ਗਲ ਦੀ ਕੁਝ ਥੜੀ ਬਹੁਤ ਖੋਜ ਕੀਤੀ ਹੈ ਅਤੇ ਅਸੀਂ ਹਾਲਾਂ ਤੋੜੀ ਤਿੰਨ ਵੱਡੀਆਂ ਵੱਡੀਆਂ ਵੰਨਗੀਆਂ ਦਾ ਹੀ ਪਤਾ ਕਰ ਸਕੇ ਹਾਂ। ਇੰਗਲਿਸਤਾਨ, ਅਫਗਾਨੀ ਤੇ ਹਿੰਦੁਸਤਾਨੀ ਜਾਂ ਆਪਣੀ ਦੇਸੀ ਭਾਸ਼ਾ ਵਿਚ 'ਆ ਗਏ, ਆ ਪਏ, ਅਤੇ ਆ ਮਰੇ। ਪਹਿਲੀ ਵੰਨਗੀ ਦੋ। 'ਆ ਗਏ ਅਬ ਵਾਇੰਗਲਸਤਾਨੀ ਪਰਾਹੁਣੇ ਉਹ ਹਨ ਕਿ ਜਹਿੜੇ ਆਪਣੇ ਪਹੁੰਚਣ ਦਾ ਵਕਤ, ਵੇਲਾ ਅਤੇ ਕਈ ਵਾਰੀ ਆਪਣੇ ਪਹੁੰਚਣ ਦਾ ਮਨ ਮਨੋਰਥ ਭੀ ਆਪਣੇ ਮੀਜ਼ ਬਾਨ ਨੂੰ ਅਗਾਊਂ ਲਿਖ ਭੇਜਦੇ

੨੬