ਪੰਨਾ:ਚਾਚਾ ਸ਼ਾਮ ਸਿੰਘ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਅਜਿਹੋ ਪਰਾਹੁਣਿਆਂ ਦੇ ਪਚਣ ਉਤੇ ਮੀਜ਼ਬਾਨ ਸੁਖਾਲਾ ਹੋ ਕੇ ਆਪਣੇ ਘਰਦਿਆਂ ਨੂੰ ਇਹੋ ਕਹਿੰਦਾ ਬੁਣਿਆ ਗਿਆ ਹੈ, ਜੀ ਫਲਾਣਾ ਸਿੰਘ ( ਘਬਰਾਣਾ ਨਹੀਂ ਇਰ ਕਿਸੇ ਸਿੰਘ ਜੀ ਦਾ ਨਾਂ ਨਹੀਂ) ਆ ਗਏ ਨੇ। ਉਹ ਪਰਾਹੁਣੇ ਜੋ ਆਪਣੀ ਤਸ਼ਰੀਫ ਆਵਰੀ ਦਵਾਰਾ ਇਸਤਰ੍ਹਾਂ ਨਾਜ਼ਲ ਹੁੰਦੇ ਹਨ ਕਿ ਜਿਵੇਂ ਕਰ ਘਰ ਕੇ ਉਸ ਅਸਮਾਨੀ ਬਾਪ ਵਲੋਂ ਖੁਦਤਾਂ ਹੋਈਆਂ ਕਦੇ ਪੁਰਾਣੇ ਜ਼ਮਾਨੇ ਵਿਚ ਵਹੀਆਂ ਨਾਲ ਹੁੰਦੀਆਂ ਜਾਂ ਉਤਰਦੀਆਂ ਸਨ ਅਤੇ ਜੋ ਆਪਣ ਆਮਦ ਦਾ ਕੋਈ ਬਹ ਪ ਆਪਣੇ ਜ਼ਬਾਨ ਨੂੰ ਨਹੀਂ ਦੇਂਦੇ ਅਤੇ ਸੌਣ ਵੇਲੇ ਜਾਂ ਰੋਟੀ ਖਾਂਦਿਆਂ ਨੂੰ ਉਤੋਂ ਦੀ ਆ ਪਹੁੰਚਦੇ ਹਨ, ਉਹ ਦੂਜੀ ਕਿਸਮ ਦੇ ਪਰਾਹੁਣੇ ਹੁੰਦੇ ਹਨ, ਅਤੇ ਓਦੋਂ ਜਦੋਂ ਸਾਡੇ ਚਾਚਾ ਜੀ ਸਾਡੇ ਘਰ ਆਏ ਸਨ ਤਾਂ ਅਸੀ ਵੀ ਸੁਭਾਵਕ ਹੀ ਕਹਿ ਉਠੇ ਸਾਂ, •ਆ ਪਏ ਓ, ਚਾਚਾ ਜੀ!’ ਤੀਜੀ ਵੰਨਗੀ ਦੇ ਪਰਾਹੁਣੇ ਉਹ ਹਨ ਕਿ ਜਿਨ੍ਹਾਂ ਦਾ ਅਸੀਂ ‘ਆ ਮਰੇ ਜਾਂ ਹਿੰਦੁਸਤਾਨਾਂ ਨਾਮ ਤੋਂ ਵਿਰਵਾ ਕਰਦੇ ਹਾਂ। ਇਹ ਪਰਾਹੁਣੇ, ਬਿਨਾਂ ਕਿਸੇ ਖਬਰੇ ਅਤੇ ਬਿਨਾਂ ਕਿਸੇ ਬਹ ਪਤੇ ਤੋਂ ਅੱਧੀ ਅੱਧੀ ਰਾਤ ਗਈ, ਦਰਵਾਜ਼ੇ ਭੰਨ, ਕੁੰਡੇ ਖੜਕਾ, ਅਤੇ ਟਾਹਰਾਂ ਮਾਰ ਕੇ ਘਰ ਵਾਲਿਆਂ ਨੂੰ ਟਿਕੀ ਰਾਤ ਵਿਚ ਬਿਸਤਰਿਆਂ ਤੋਂ ਉਠਾਕੇ ਆਪਣੇ ਪਵਿਤਰ ਦਰਸ਼ਨਾਂ ਦਵਾਰਾ ਨਿਹਾਲ ਕਰਨਾ ਜਵਾਬ ਸਮਝਦੇ ਹਨ ਅਤੇ ਮੀਜ਼ਬਾਨ ਵਿਚਾਰਾ ਦਬੀ ਜ਼ਬਾਨੇ ਕਹਿੰਦਾ ਫਿਰਦਾ ਏ- ਸੌਹਰਾ ਬੇਵਕੂਫ, ਹੁਣ ਆ ਮਾਰਿਆ ਏ। ਸੋ ਇਹ ਆ ਗਏ ਆ ਪਏ’ ਅਤੇ ‘ਆ ਮਰੋ’ ਅਥਵਾ

੨੭