ਪੰਨਾ:ਚਾਚਾ ਸ਼ਾਮ ਸਿੰਘ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੀਜੀ ਨੂੰ ਫੇਰ, ਚੌਥੀ ਨੂੰ ਮੁੜ ਫੇਰ ਅਤੇ ਜਦੋਂ ਪੰਜਵੀਂ ਰਾਤ ਨੂੰ ਵੀ ਉਹ ਸਿਨੀਮਾਂ ਜਾਣ ਨੂੰ ਤਿਆਰ ਹੋਏ ਤਾਂ ਅੰਤ ਨੂੰ ਉਹਨਾਂ ਦਾ ਰਾਹ ਰੋਕਕੇ ਅਸੀਂ ਉਹਨਾਂ ਤੋਂ ਪੁਛਿਆ ਹੀ ਪੁਛਿਆ, ਚਾਚਾ ਜੀ! ਇਕ ਵੇਰ ਹੋਇਆ, ਦੋ ਵਾਰ ਹੋਇਆ, ਤੀਜੀ ਵਾਰ ਵੀ ਮੰਨਿਆਂ ਬਈ ਚਲੋ ਹੋਇਆ ਤਾਂ ਹੋਇਆ ਹੀ ਸਹੀ, ਚੌਥੀ ਵਾਰ ਵੀ ਸਮਝਿਆ ਬਈ, ਉਹ ਜਾਣੇ, ਪਰ ਇਹ ਪੰਜਵੀਂ ਵਾਰ ਸਿਨੇਮੇ ਜਾਣ ਦਾ ਕ ਪਰਯੋਜਨ? ਅਤੇ ਸਾਡੇ ਸੀ ਚਾਚਾ ਜੀ ਦੀਆਂ ਅਖੀਆਂ ਚਮਕ ਉਠੀਆਂ, ਮਤਲਬ ਕਿ ਰਹੀਆਂ ਤਾਂ ਉਹਨਾਂ ਦੇ ਮੁਖ ਮੁਬਾਰਕ ਉਤੇ ਹੀ ਗਡੀਆਂ, ਪਰ ਉਂਝ ਉਹਨਾਂ ਵਿਚ ਕੋਈ ਚਮਕ ਲਿਸ਼ਕ ਉਠੀ ਅਤੇ ਉਹ ਝਟ ਬੋਲ ਉਠੇ, "ਓਇ ਬਚੂ ਹੀਰਿਆ, ਹੌਂਸਲਾ ਛਡਣਾ ਮਰਦਾਂ ਦਾ ਕੰਮ ਨਹੀਂ। ਹਰੀ ਦੀ ਸਹੁਰੇ ਮਾਲ ਗਡੀ ਕਦੇ ਨਾ ਕਦੇ ਤਾਂ ਲੋਟ ਹੋਉਗੀਓ ਨਾ ਅਤੇ ਇਹ ਕਹਿਕੇ ਉਹ ਬਾਹਰ ਨੂੰ ਤੁਰ ਪਏ, ਅਸਾਂ ਵੀ ਜਾਂਦੇ ਜਾਂਦੇ ਚਾਚਾ ਜੀ ਦੀ ਪਰਦਖਣਾ ਕਰ ਲਈ ਅਤੇ ਦੋਹੀ ਹਥੀਂ ਨਮਸਕਾਰ ਕਰਕੇ ਉਹਨਾਂ ਦੇ ਰਸਤੇ ਅਗੋਂ ਦੀ ਇਕ ਬੰਨੇ ਹਟ ਖੜੋਤੇ।


੨੯