ਪੰਨਾ:ਚਾਚਾ ਸ਼ਾਮ ਸਿੰਘ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨਾਂ ਦੇ ਦੁਕਾਨ ਨਾ ਖੋਲਣ ਦੇ ਦੋ ਕਾਰਣ ਸਨ। ਇਕ ਤਾਂ ਉਹਨਾਂ ਨੂੰ ਗੁਜਰ ਸਿੰਘ ਗਿਆਨ ਸਿੰਘ ਅਤੇ ਪਤਰਾਂ ਦੇ ਵੇਲਣੇ ਵੇਹਲੇ ਹੋ ਜਾਣ ਦਾ ਵਹਿਮ ਸੀ ਅਤੇ ਦੂਜਾ ਇਹ ਕਿ ਉਹਨਾਂ ਦੇ ਗੁਰਦੇ ਅੰਦਰ ਵੀ ਹਜ਼ਰਤ ਜੌਕ ਵਾਂਗੂੰ ਆਪਣੇ ਪਿੰਡ ਦੀਆਂ ਗਲੀਆਂ ਦਾ ਗੋਹਾ, ਗਾਰਾ, ਗਰਦਾ ਅਤੇ ਗੰਦ ਛੱਡ ਕੇ ਗੁਰੂ ਦੀ ਨਗਰੀ ਵਿਚ ਰਹਿਣ ਦੀ ਗੁੰਜਾਇਸ਼ ਨਹੀਂ ਸੀ।
ਖੈਰ, ਆਪਣੀ ਆਪਣੀ ਅਕਲ ਅਨੁਸਾਰ ਕੋਈ ਕਿਹੜਾ ਹੀ ਕਾਰਨ ਪਿਆ ਸਮਝੋ, ਇਹ ਕੁਝ ਲਿਖਣ ਦਾ ਮਤਲਬ ਕੇਵਲ ਇਤਨਾ ਹੀ ਹੈ ਜੁ ਸਾਡੇ ਚਾਚਾ ਜੀ ਬੜੇ ਹੀ ਆਲੇ ਭੋਲੇ ਸਨ ਅਤੇ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਵੇਂ ਨਾ ਕਰੋ ਜਰੂਰ ਹੀ ੬ + ੪ = ੧੦ ਆਏ ਹਾਂ, ਸਾਡੇ ਚਾਚਾ ਜੀ ਇਸ ਸੰਸਾਰ ਸਾਗਰ ਵਿਚ ਪਰਗਟ ਹੋ ਕੇ ਵੀ ਨਿਰਛਲ ਸਨ, ਅਤੇ ਬਿਲਕੁਲ ਸਿਧੇ। ਅਤੇ ਜਿਵੇਂ ਕਿ ਸਿਧੀ ਉਂਗਲੀਏ ਘਿਓ ਕਢਣਾ ਕਠਿਨ ਹੈ, ਤਿਵੇਂ ਹੀ ਇਨ੍ਹਾਂ ਦੀ ਸਿਧੀ ਸਾਧੀ ਖੋਪਰੀ ਵਿਚ ਅਕਲੀ ਵਲ-ਵਲੇਵੇਂ ਪਾਣੇ ਮੁਸ਼ਕਲ ਸਨ। ਸਰਬ-ਗਰਾਮ-ਭਰੀਆ ਕਾਨਫੂਸ ਦੀ ਕਾਰਜ ਸਾਧਕ ਕਮੇਟੀ ਦੇ ਪਰਧਾਨ ਅਤੇ ਉਪ ਪ੍ਰਧਾਨ ਅਤੇ ਉਪ ਪਰਧਾਨ ਦੇ ਆਪੋ ਵਿਚੀ ਦੇ ਕਈ, ਕੁ ਅਖੰਡ ਇਜਲਾਸ ਏਸੇ ਮਸਲੇ ਉਤੇ ਅਤੇ ਸਾਡੀ ਪਰਧਾਨਗੀ ਹੇਠ ਹੋਏ ਅਤੇ ਇਹ ਪਾਸ ਵੀ ਹੁੰਦਾ ਰਿਹਾ ਜ ਨ ਚਾਚਾ ਜੀ ਦੇ ਖੋਪੜ ਦੀ ਕੁਝ ਨਾ ਕੁਝ ਮੁਰੰਮਤ ਲਾਜ਼ਮ ਸੀ, ਪਰ ਅਸੀਂ ਫਿਰ ਵੀ ਕੁਝ ਨਾ ਕਰ ਸਕੇ। ਚਾਚਾ ਜੀ ਸਨ, ਸੁ

੩੧