ਪੰਨਾ:ਚਾਚਾ ਸ਼ਾਮ ਸਿੰਘ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਚਾ ਜੀ ਹੀ ਰਹੇ।

ਇਕ ਵੋਰਾਂ ਦੋ ਕੁ ਵਰ੍ਹੇ ਹੋਏ ਤਿੰਨ ਦਿਨ ਚਾਰ ਭਰਾਵਾਂ ਵਿਚ ਪੰਜਵੇਂ ਭਰਾ ਦੀ ਛੇਵੀਂ ਲੜਕੀ ਦੀ ਸਤਵੀਂ ਧੀ ਦੇ ਵਿਆਹ ਦਾ ਸੁਆਲ ਹਲ ਕਰਨ ਲਈ ਕੋਈ ਅਠਵੀਂ ਵਾਰ ਨੌ ਨੌ ਵਜੇ ਤੋਂ ਲੈ ਕੇ ਦਸ ਦਸ ਵਜੇ ਰਾਤ ਤੋੜੀ ਸਲਾਹ ਮਸ਼ਵਰੇ ਹੁੰਦੇ ਰਹੇ, ਪਰ ਸਵਾਲ ਨਾ ਹਲ ਹੋਣਾ ਸੀ ਅਤੇ ਨਾ ਹੀ ਹੋਇਆ। ਚਾਚਾ ਜੀ ਨੂੰ ਜੋ ਇਹ ਗੱਲ ਪਤਾ ਪਈ ਤਾਂ ਬਿਨਾਂ ਆਪਣੀ ਸਲੇਟ ਪੈਨਸਲ ਦੇ ਉਹ ਵੀ ਇਹ ਸੁਆਲੇ ਹਲ ਕਰਨ ਲਈ ਉਹਨਾਂ ਵਿਚ ਜਾ ਜੁੜੇ। ਹੁਣ ਚਾਚਾ ਜੀ ਪੜ੍ਹੇ ਤਾਂ ਭਾਵੇਂ ਠਲ ਛਿਹਰਟੇ ਤਕ ਹੀ ਸਨ ਪਰ ਅਜਿਹੀਆਂ ਗਲਾਂ ਵਿਚ ਰੜੇ ਹੋਏ ਬੜੇ ਸਨ। ਕਿਤਨਾ ਹੀ ਚਿਰ ਸੋਚ ਵਿਚਾਰ ਹੁੰਦੀ ਰਹੀ ਅਤੇ ਆਖਰਕਾਰ ਇਕ ਭਰਾ ਨੇ ਇਹ ਤਜਵੀਜ਼ ਪੇਸ਼ ਕੀਤੀ ਜੁ 'ਜੇ ਅਠਾਰਾ ਬਰੀਆ ਦਾ ਕੋਈ ਮੁੰਡਾ ਮਿਲ ਜਾਏ ਤਾਂ ਕੁੜੀ ਨੂੰ ਬਿਸ਼ਕ ਉਹਦੇ ਗਲ ਪਾ ਦਿਤਾ ਜਾਏ। ਹੁਣ ਇਹ ਤਜਵੀਜ਼ ਭਾਵੇਂ ਬੜੀਓ ਠੀਕ ਸੀ, ਪਰ ਸਾਡੇ ਚਾਚੇ ਹੋਰਾਂ ਨੂੰ ਪਸੰਦ ਹੀ ਨਾ ਆਈ ਅਤੇ ਉਹਨਾਂ ਵਿਧਾਨ ਸਭਾ ਦੇ ਮੈਂਬਰਾਂ ਵਾਂਗ ਆਪਣੇ ਵਲੋਂ ਕਈ ਇਕ ਤਰਮੀਮਾਂ ’ਚਾ ਦੇ ਮਾਰੀਆਂ, ਆਖੇ 'ਅਵਲ ਤਾਂ ਅਠਾਰਾਂ ਸਾਲ ਦਾ ਮੁੰਡਾ ਮਲਣਾ ਹੀ ਮੁਸ਼ਕਲ ਹੈ, ਉਹ ਕੋਈ ਗਾਂ ਮੱਝ ਬੋੜਾ ਏ ਜੋ ਮਿਲ ਪਵੋ। ਦੁਜੇ ਜੋ ਸਮਝੋ ਪਈ ਮਿਲ ਹੀ ਪਵੇ ਤਾਂ ਜੋ ਉਹ ਕਦੇ ਕੈਦ ਹੋ ਗਿਆ ਤਾਂ ਪਿਛੋਵਾਰੀ, ਕੁੜੀ ਨੂੰ ਬੜੀ ਮੁਸ਼ਕਲ ਬਣੂ। ਤੀਜੇ ਇਕ ਦੀ ਮਤ ਇਕ ਨਾਲ ਦੋਹਾਂ ਦੀਆਂ ਅਕਲਾਂ। ਇਸ ਲਈ ਇਹਨਾਂ ਅਤੇ ਅਜਿਹੇ ३२