ਪੰਨਾ:ਚਾਚਾ ਸ਼ਾਮ ਸਿੰਘ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਦਾਲਤ ਵਿਚ

ਇਕ ਦਿਨ ਦੀ ਗਲ ਏ ਸਾਡੇ ਪਿੰਡ ਦੇ ਆਤੁ ਝੀਊਰ ਦੀ ਸਾਡੇ ਹੀ ਪਿੰਡ ਦੇ ਜ਼ਾਤੀ ਝੀਉਰ ਨਾਲ ਇਟ ਸਟ ਲੜ ਗਈ ਮਤਲਬ ਕਿ ਆਤੁ ਅਤੇ ਜ਼ਾਤ ਦੋਵੇਂ ਆਪੋ ਵਿੱਚੀ ਦੀ ਇਕ ਦੂਜੇ ਨਾਲ ਲੜ ਪਏ ਅਤੇ ਲੜੇ ਵੀ ਮੌਹਰੀ ਦੇ ਕੁਝ ਬੜੇ ਹੀ ਅੰਦਾਜ਼ ਨਾਲ, ਪਹਿਲੋਂ ਤਾਂ ਗਲੋਂ ਗਲੀ, ਫੇਰੀ ਗਾਲਮ ਗਾਲੀ, ਮੁੜ ਗਦ ਗਦੀ ਤੇ ,ਅੰਤ ਨੂੰ ਗੁਥਮ ਗੁਬਾ । ਚਾਚਾ ਜੀ ਨੇ ਜੁ ਵਿਚ ਪੈ ਕੇ ਛਡਾਇਆ (ਤਾਹੀਓਂ ਤਾਂ, ਜੋ ਖੜੇ ਹੋ ਕੇ ਛਡਾਂਦੇ ਤਾਂ ਸ਼ਾਇਦ ਬਚ ਹੀ ਜਾਂਦੇ ਤਾਂ ਇਕ ਅਧ ਉਹਨਾਂ ਨੂੰ ਵੀ ਪੈ ਗਈ. ਪਰ ਖੋਰ ਹੋਈ, ਜੁ ਲੜਾਈ ਏਥੇ ਹੀ ਸਮਾਪਤ ਹੋ ਗਈ, ਨਹੀਂ ਤਾਂ ਕੀ ਜਾਣੀਏ ਖਬਰੇ ਸੌਹਰੇ ਓ ਬ ਦਿਨ ਤਾਂ ਗਾਗਰੋ ਗਾਗਰੀ ਹੋ ਪੈਂਦੇ । ਲੜਾਈ ਤਾਂ ਖੈਰ ਜੋ ਹੋਈ ਸੋਈਓ ਹੋਈ, ਭੜਾਈ ਸਾਡੇ ਚਾਚੇ ਦੇ ਗਲ ਆ ਪਈ, ਬਬਰਾ ਹੋੜਦੇ ਰਹੇ, ਮੋੜਦੇ ਵੀ ਰਹੋ, ੩੪