ਪੰਨਾ:ਚਾਚਾ ਸ਼ਾਮ ਸਿੰਘ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਥ ਵੀ ਜੋੜਦੇ ਰਹੇ, ਕੋਈ ਕੋਈ ਤਾਂ ਆਪਣੇ ਅਹਿਸਾਨ ਵੀ ਤੋੜਦੇ ਰਹੇ, ਪਰ ਜ਼ਾਤੀ ਨੇ ਕਿਸੇ ਦੀ ਵੀ ਇਕ ਨਾ ਮੰਨੀ ਅਤੇ ਇਸਤਗਾਸਾ ਕਰਕੇ ਚਾਚਾ ਸਾ਼ਮ ਜੀ ਨੂੰ ਗੁਆਹ ਤਲਬ ਲਿਆ।

ਪੇਸ਼ੀ ਵਾਲੇ ਦਿਨ ਸਿਰ ਉਤੇ ਨਲ ਭਾਦਾ ਚਿਟਾ ਪਗੜ ਮਜੀਠੇ ਸ਼ਾਹੀ, ਗਲ ਗਾੜੇ ਦਾ ਝੱਗਾ, ਤੇੜ ਚੂੜੀਦਾਰ ਖਾਕੀ, ਅਤੇ ਆਪਣੇ ਪਿਓ ਵਾਲਾ ਕੋਟ ਖਾਕੇ ਚਾਚਾ ਸ਼ਾਮ ਸਿੰਘ ਜੀ ਦਸ ਵਜਦੇ ਨੂੰ ਅਦਾਲਤ ਦੇ ਬੂਹੇ ਸਾਹਮਣੇ ਜਾ ਡਟੇ। ਅਤੇ ਜਦੋਂ ਚਾਰ ਕੁ ਬਜੇ ਦੇ ਕਰੀਬ ਉਹਨਾਂ ਨੂੰ ਆਵਾਜ਼ ਪਈ ਤਾਂ ਆਪ ਬੜੀਓ ਗੰਭੀਰਤਾ ਨਾਲ ਅੰਦਰ ਜਾ ਵੜੇ।

‘ਕੀ ਨਾਂ ਏ?’ ਮੇਜ਼ ਉਤੇ ਖਿਲਰੇ ਪਏ ਕਗਤਾਂ ਦੇ ਪਿਛੋਂ ਦੀ ਚਾਚਾ ਜੀ ਨੇ ਆਵਾਜ਼ ਸੁਣੀ। ਜੀ, ਕਿਸ ਦਾ’ ਚਾਚੇ ਸ਼ਾਮ ਸਿੰਘ ਨੇ ਕਾਗਤਾਂ ਉਤੋਂ ਦੀ ਪੁਛਿਆ।

ਅਸੀਂ ਭਾਵੇਂ ਚਾਚਾ ਜੀ ਦੇ ਮੁਖਤਾਰਿ-ਆਮ ਜਾਂ ਖਾਸ ਤਾਂ ਨਹੀਂ ਸਾਂ ਤੇ ਉਹਨਾਂ ਨਾਲ ਜੂੜੇ ਵੀ ਜੰਮਣ ਦਾ ਸਾਨੂੰ ਇਤਫ਼ਾਕ ਨਹੀਂ ਸੀ, ਫੇਰ ਵੀ ਅਜਿਹੇ ਅਤੇ ਇਤਿਆਦ ਹੋਰ ਸਮੇਂ ਅਸੀ ਉਹਨਾਂ ਦਾ ਸਾਥ ਦੇਣਾ ਇਓਂ ਵੀ ਆਪਣਾ ਧਰਮ ਸਮਝਦੇ ਸਾਂ ਜਿਵੇਂ ਕਿ ਚਿਰ ਹੋਇਆ ਰਾਮਚੰਦਰ ਨਾਲ ਲਛਮਣ ਅਪਣਾ ਹਣਾ ਤੇ ਜਾਣਾ ਜ਼ਰੂਰੀ ਸਮਝਦਾ ਸੀ। “ਓਏ ਤੇਰਾ ਹੋਰ ਕਿਸਦਾ’

ਜੀ ਮੇਰਾ!’ ਜੀ ਮੇਰਾ ਨਾਂ ਸਦਣ ਨੂੰ ਤਾਂ ਤੁਸੀਂ ਕੁਝ ਸਦ ਲਵੋ, ਹਜੂਰ ਮਾਈ ਬਾਪ ਹੋ, ਪਰ ਉਂਝ ਜੇ ਸਹੀ ਸਹੀ ਪੁਛਦੇ ਹੋ ਤਾਂ ਨਿੱਕੇ ਹੁੰਦੇ ਨੂੰ ਮੇਰੇ ਮਾਂ ਪਿਓ ਤਾਂ ਮੈਨੂੰ ‘ਮਾਣੂ ਮਾਣੂ ਕਦੇ ਸਨ, ਪਰ ਮੇਰੋ ਮਿਤਰ ਮੇਰਾ ਨਾਂ ‘ਬਣ ਮਾਣੂ ਪਾ

੩੫