ਪੰਨਾ:ਚਾਚਾ ਸ਼ਾਮ ਸਿੰਘ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਉਮਰ ਏਸ ਵੇਲੇ ਪੰਜ ਉਪਰ ਪੰਜਾਹ ਦੇ ਗੇੜ ਵਿਚ ਹੈ, ਦੋ ਵਰੇ ਘਟ, ਦੋ ਵਰੇ ਵਧ, ਪਰ ਇਸ ਤੋਂ ਵਧੀਕ ਨਹੀਂ।

'ਤੇਰੀ ਜ਼ਾਤ?? ‘
ਜ਼ਾਤ ਰੱਬ ਦੀ ਹਜੂਰ, ਸਾਡੀ ਤੁਹਾਡੀ ਕੀ ਜ਼ਾਤੇ॥
“ਓਏ, ਠੀਕ ਦਸ, ਗਧੇ ਕਹੀਂ ਕੇ’।
“ਜੀ, ਹਿੰਦੂ ਹੁੰਦਾ ਹਾਂ।

ਅਦਾਲਤ ਨੇ ਅਗਲਾ ਸੁਆਲ ਕੀਤਾ ਪਰ ਨਾਲ ਤਾੜਨਾ ਕਰ ਦਿਤੀ।

ਵੇਖੋ, ਅਦਾਲਤ ਦਾ ਸਮਾਂ ਫਜੂਲ ਗਲਾਂ ਵਿਚ ਖਰਾਬ ਮਤ ਕਰੋ।

‘ਬਹੁਤ ਅੱਛਾ, ਹਜੂਰ।
ਚੰਗਾ ਡੇਰਾ ਪੇਸ਼ਾ??
‘ਜੀ, ਸ਼ਾ ਤਾਂ ਮੈਂ ਕਦੇ ਨਹੀਂ ਕਰਾਇਆ।

“ਓਏ, ਬਕਵਾਸੀ, ਤੂੰ ਸਿਧੀ ਗਲ ਕਿਉਂ ਨਹੀਂ ਕਰਦਾ, ਪਠੀਆਂ ਗੱਲਾਂ ਕਿਉਂ ਕਰਦਾ ਏਂ, ਠੀਕ ਬੋਲ, ਤੂੰ ਕੀ ਕਰਦਾ ਏਂ?? ‘ਜੀ ਪੁਠੀਆਂ ਗਲਾਂ।

ਓਏ ਭਲੇਮਾਣਸਾ ਤੇ ਅਦਾਲਤ ਨੂੰ ਗੁਸਾ ਵੀ ਆਵੇ ਤੇ ਹਾਸਾ ਵੀ।

‘ ਤੂੰ ਹਥਾਂ ਨਾਲ ਕੀ ਕਰਦਾ ਹੈਂ।
‘ਜੀ ਕੰਮ’।
ਓਏ ਕਿਹੜਾ ਕੰਮ? ਇਹ ਤਾਂ ਮੈਂ ਪੁਛਦਾ ਹਾਂ।
‘ਜੀ ਜਿਹੜਾ ਵੀ ਕੋਈ ਕਰਵਾ ਲਵੇ, ਹਜ਼ੂਰ।

‌‌‌‌੩੭