ਪੰਨਾ:ਚਾਚਾ ਸ਼ਾਮ ਸਿੰਘ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਡ ਦਾ ਨਾਂ ਦੱਸਣ ਲਈ ਕਿਹਾ, “ਜੀ ਮੇਰੇ ਪਿੰਡ , ਨਾਂ ਬੰਗੀਆ ਹੈ ।
‘ਚੰਗਾ ਅਦਾਲਤ ਨੇ ਅਖੀਰਲੀ ਤਾੜਨਾ ਕੀਤੀ, ਜੋ ਤੂੰ ਹੁਣ ਕੋਈ ਪੁਠੀ ਗਲ ਕੀਤੀ ਤਾਂ ਯਾਦ ਰਖੀ ਸਿਧਾ ਕਰ ' ਦਿਆਂਗਾ, ਹੁਣ ਕਹਿ ਕਿ ਜੋ ਕੁਝ ਕਹਾਂਗਾ ਧਰਮ ਨਾਲ ਸਚ ਕਹਾਂਗਾ ।
‘ਜੀ, ਜੋ ਕੁਝ ਕਹਾਂਗੇ, ਧਰਮ ਨਾਲ ਤਾਂ ਪਤਾ ਨਹੀਂ, ਪਰ ਜ਼ਬਾਨ ਨਾਲ ਜ਼ਰੂਰ ਸਚੋ ਸਚ ਕਹਾਂਗਾ।
ਅਸੀਂ ਅੰਦਰੋਂ ਅੰਦਰੀ ਚਾਚਾ ਜੀ ਦੀ ਅਕਲ ਦੀ ਦਾਦ । ਦੇ ਰਹੇ ਸਾਂ ਪਰੰਤ ਅਦਾਲਤ ਸੀ ਜੋ ਸੜੀ ਭੁਜੀ ਬੈਠੀ ਸੀ, ਅਸੀ ਅਦਬ ਵਿਚ ਸਿਰ ਝੁਕਾਈ ਹੀ ਖੜੇ ਰਹੋ ।
‘ਚੰਗਾ ਹੁਣ ਤੂੰ ਇਹ ਦਸ, ਜੋ ਤੈਨੂੰ ਕੀ ਕੁਝ ਪਤਾ ਹੈ ?
ਜੀ, ਪਤੇ ਨੂੰ ਤਾਂ ਮੈਨੂੰ ਕੁਝ ਕੁਝ ਇਲਮੇ ਨਜੂਮ, ਕਾਨੂੰਨ........
“ਓਏ ਬਾਬਾ, ਵਾਸਤਾ ਹੀ, ਇਹਨਾਂ ਅੜੇ ਇਲਮਾਂ ਨੂੰ ਤਾਂ ਤੂੰ ਆਪਣੇ ਕੋਲ ਹੀ ਰਖ ਅਤੇ ਜੇ ਅਗੇ ਨੂੰ ਇਕ ਵੀ ਹੁਜਤ ਸਾੜੀਆ ਤਾਂ ਯਾਦ ਰਖੀ ਤੇਰੀ ਸੁਆਹ ਕਰ ਦਊ।
ਅਛਾ, ਹਜੂਰ’
‘ਫੇਰ ਇਹ ਦਸ ਜੋ ਇਹ ਲੜਾਈ ਕਿਥੇ ਹੋਈ ਤੇ ਉਸ ਵੇਲੇ ਤੂੰ ਕਿਥੇ ਸੀ ?
ਜੀ ਲੜਾਈ ਤਾਂ ਇਹਨਾਂ ਦੋਹਾਂ ਦੇ ਵਿਚਕਾਰ ਸੀ ਅਤੇ ਮੈਂ ਲੜਾਈ ਦੇ ਵਿਚਕਾਰ ਸਾਂ ।
“ਓਏ ਪੁਠੀ ਅਕਲ ਦਿਆ ਮਾਲਕਾ, ਮੈਂ ਪੁਛਿਆ ਏ

੩੯