ਪੰਨਾ:ਚਾਚਾ ਸ਼ਾਮ ਸਿੰਘ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਾਈ ਕਿਸ ਥਾਂ ਤੇ ਹੋਈ?
ਜੀ ਲੜਾਈ ਕੋਈ ਏਥੋਂ ਵੀਹ ਮੀਲ ਦੂਰ ਪੂਰਬ ਪਛਮ ਨੂੰ।
ਬਸ, ਅਦਾਲਤ ਤਾਂ ਜਾਣੋ ਦੀ ਤੜਪ ਹੀ ਉਠੀ, ਉਹਦੇ ਮਥੇ ਤੇ ਵਟ ਪੈ ਗਏ, ਉਹਦਾ ਸਬਰ ਉਕਾ ਹੀ ਮੁਕ ਗਿਆ ਅਤੇ ਉਹਨੇ ਚਾਚਾ ਜੀ ਨੂੰ ਉਥੇ ਨੋਟਿਸ ਦੇ ਦਿਤਾ।
“ਕਿਉਂ, ਤੈਨੂੰ ਮਸੰਮੀ ਚਾਚਾ ਸ਼ਾਮ ਵਲਦ ਬਾਬਾ ਰਾਮੂ ਜ਼ਾਤ ਹਿੰਦ ਨੂੰ ਅਜ ਦਿਨ ਸ਼ਨੀਛਰਵਾਰ ਅਦਾਲਤ ਦੀ ਤੌਹੀਨ ਦੋ ਕਾਰਨ ਸਜ਼ਾ ਨਾਂ ਦਿਤੀ ਜਾਵੇ।
ਬਸ ਜੀ, ਚਾਚਾ ਜੀ ਦੇ ਨਾਲ ਸਾਡੀ ਕਾਨੂੰਨ-ਬਾਜ਼ੀ ਹਰਨ ਹੋ ਗਈ ਤੇ ਰਹਿ ਗਈ ਕੇਵਲ ਮੰਨਤ ਮੁਬਾਜੀ। ਸੋ ਉਹ ਅਸੀਂ ਲਗੇ ਦੋਹੀਂ ਹੱਥੀਂ ਕਰਨ, ਪਰ ਸਾਡੀ ਭੈੜੀ ਕਿਸਮਤ ਨੂੰ ਅਦਾਲਤ ਸੀਓ ਮੋਨੀ ਨਹੀਂ ਤਾਂ ਸਾਡੇ ਕਹੇ ਸੁਣੇ ਦੀ ਜੋ ਉਹਦੇ ਕਿਸੇ ਨਾ ਕਿਸੇ ਕੰਨ ਉਤੋਂ ਤਾਂ ਜ਼ਰੂਰ ਕੀ ਰੀਗਦੀ। ਗਲ ਕੀ ਮੁਆਮਲਾ ਉਲਝ ਹੀ ਗਿਆ, ਜ਼ਾਤੀ ਦਾ ਦਾਹਵਾ ਖਾਰਜ ਅਤੇ ਸਾਡੇ ਚਾਚਾ ਜੀ ਨੂੰ ਅਦਮ ਅਦਾਇਗੀ ਜੁਰਮਾਨਾ ਪੰਜ ਦਿਨ ਦੀ ਕੈਦ ਮਹਿਜ਼ ਦੀ ਸਜ਼ਾ ਹੋ ਗਈ। ਤੇ ਰਬ ਦੇ ਇਹਨਾਂ ਰੰਗਾਂ ਤੋਂ ਅਸੀਂ ਅਜੇ ਵਿਚਾਰ ਕਰਨੀ ਅਰੰਭੀ ਹੀ ਸੀ ਜੋ ਸਿਪਾਹੀ ਹਥਕੜੀਆਂ ਲੈ ਕੇ ਆ ਧਮਕੇ। ਚਾਚਾ ਜੀ ਤਾਂ ਪੰਜ ਦਿਨ ਆਪਣੇ ਸੋਹਰੇ ਘਰੀਂ ਫਿਰ ਆਏ, ਪਰ ਅਸੀਂ ਹਾਲੇ ਤੋੜੀ ਵੀ ਇਹ ਵਿਚਾਰ ਕਰਦੇ ਥਕੇ ਨਹੀਂ, ਜੋ ਤਬੇਲੇ ਦੀ ਬਲਾ ਬੰਦਰ ਦੇ ਸਿਰ ਕਿਵੇਂ ਪੈ ਜਾਂਦੀ ਹੈ।

੪o