ਪੰਨਾ:ਚਾਚਾ ਸ਼ਾਮ ਸਿੰਘ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.....................੫
ਸ਼ਹਿਰ ਵਿਚ


ਬਜ਼ੁਰਗਵਾਰਅਮ ਕਾਅਬਾ ਓ ਕਿਬਲਾਅਮ ਚਾਚਾ ਸ਼ਾਮ ਸਿੰਘ ਜੀ ਮਹਾਰਾਜ ਨੂੰ, ਅੱਲਾ ਉਹਨਾਂ ਕੀ ਹਯਾਤ ਦਿਆਂ ਸ਼ਹਿਰ ਅਤੇ ਸ਼ਹਿਰਾਂ ਦੀ ਲਹਿਰ ਬਹਿਰ ਦੇਖਣ ਦਾ ਵਡਾ ਹੀ ਇਸ਼ਕ ਸੀ ਅਤੇ ਅਜ ਦਾ ਵੀ ਨਹੀਂ, ਚੋਰਾਂ ਦਾ ਹੀ ਪੁਰਾਣਾ, ਨੇੜੇ ੩੩, "ਉਦੋਕਨਾਂ ਜਦੋਂ ਦਾ ਬੁਤ ਬਣਿਆ ਅਤੇ ਦਿਲ ਦੀ ਮਿਟੀ ਤਿਆਰ ਹੋਈ, ਮਤਲਬ ਕਿ ਦੁਜੇ, ਤੀਜੇ, ਜਾਂ ਚੌਥੇ ਸ਼ਬਦਾਂ ਵਿਚ ਚਾਚਾ ਜੀ ਨੂੰ ਸ਼ਹਿਰ ਵੇਖਣ ਦਾ ਨਾਂ ਤਾਂ ਜੀਹਨੂੰ ਕਹਿੰਦੇ ਹਨ ਇਸ਼ਕ ਹਕੀਕੀ ਹੀ ਸੀ, ਅਤੇ ਨਾਂ ਹੀ ਜਿਹਦਾ ਨਾਂ ਹੈ ਇਸ਼ਕੇ ਮਜ਼ਾਜੀ ਹੀ ਸੀ, ਪਰੰਤੂ ਇਹਨਾਂ ਤੋਂ ਵੀ ਕਿਤੇ ਵਧੇਰੇ ਕਾਇਮ ਦਾਇਮ, ਤੀਜ਼ੀਓ ਵਨਗੀ ਦਾ ਇਸ਼ਕ, ਇਸ਼ਕੇ ਮਾਦਰੀ ਸੀ ਅਤੇ ਏਸ ਇਸ਼ਕ ਦੇ ਪਦੇ, ਲਟੇ, ਕਦੇ, ਚਾਚਾ ਜੀ ਇਕ ਦਿਨ ਸਾਡੇ ਕੋਲ ਸਿਖਰ ਦੁਪਹਿਰੀ ਇਮਲੀ ਦੀ ਛਾਵੇਂ, ਮੰਜੇ ਉਤੇ ਬੈਠੇ, ਫਟੇ ਹੀ ਫੁਟੇ, ਮਤਲਬ ਕਿ ਬੋਲੇ ਹੀ ਬੋਲੇ। ਆਖਣ, ਬਚੂ ਹੀਰਿਆ ਸ਼ਹਿਰਾਂ ਵਿਚ ਰਹਿਨਾ ਏਂ, ਮੌਜੁ ਲੈਨਾਂ ਏਂ, ਬਣ ਬਣ ਕੇ ਬਹਿਨਾ ਏ, ਕਦੇ ਸਾਨੂੰ ਵੀ ਚਾ ਸ਼ਹਿਰਾਂ ਦੇ ਰੰਗ ਢੰਗ ਵਿਖਾਏ ਆਂ, ਤੇ ਅਗੋਂ ਅਸੀਂ ਕਿਹੜੇ ਘਟ ਸਾਂ, ਝਟ ਹੀ ਬੋਲ ਪਏ, ‘ਫੇਰ, ਕੀ ਡਰ ਏ, ਚਾਚਾ ਜੀ। ਆਪਣਾ ਘਰ ਏ, ਜਦ ਜੀ ਚਾਹਵੇ, ਮਰਜ਼ੀ ਆਵੇ, ਮਨ ਘਬਰਾਵੇ, ਸਣੇ ਆਪਣੀ ਤਸ਼ਰੀਫ਼ ਦੇ, ਆ ਜਾਣਾ। ਚਾਚਾ ਜੀ ਸਾਡੀ ਇਹ ਗਲ ਸੁਣ ਕੇ ਬੜੇ ਹੀ ਖੁਸ਼ ਹੋਏ ਅਤੇ ਗਲ ਉਸ ਦਿਨ ਆਈ ਗਈ ਹੋਈ।

੪੧