ਪੰਨਾ:ਚਾਚਾ ਸ਼ਾਮ ਸਿੰਘ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਨੂੰ ਛੁਟੀਆਂ ਸਨ ਅਤੇ ਇਕ, ਦੋ ਤਿੰਨ, ਕੋਈ ਛੇ ਦਿਨ ਹੋਰ ਪਿੰਡ ਰਹਿ ਕੇ ਅਸੀਂ ਸ਼ਹਿਰ ਆਪਣੀ ਨੌਕਰੀ ਉਤੇ ਮੁੜ ਆਏ ਤਾਹੀਓਂ ਪਤਾ ਜੋ ਚਾਰ, ਪੰਜ ਛੀ, ਕੋਈ ਪੰਦਰਾਂ ਕੁ ਦਿਨਾਂ ਮਗਰੋਂ ਸਾਡੇ ਚਾਚਾ ਜੀ ਵੀ ਇਕ ਦਿਨ ਸੂਰਜ ਛਿਪਦਿਆਂ ਨੂੰ ਸਾਡੇ ਮਹੱਲੇ ਵਿਚ ਆ ਨੰਮੁਦਾਰ ਹੋਏ। ਗਲ ਗਾਹੜੇ ਦਾ ਝੱਗਾ, ਪੈਰ ਧੌੜੀ ਦਾ ਜੁਤਾ ਮੋਢੇ ਖੇਸ, ਅਤੇ ਹਥ ਵਿਚ ਖੁੰਡਾ ਜਦੋਂ ਉਹ ਥਕੇ ਹਾਰੇ ਸਾਡੇ ਘਰ ਦੇ ਗੁਆਂਢ ਆਏ ਤਾਂ ਉਹਨਾਂ ਸਾਡੇ ਘਰ ਅਗੇ ਸਾਡਾ ਹੀ ਨੌਕਰ ਖਲੋਤਾ ਦੇਖ ਕੇ ਉਹਨੂੰ ਵਾਜ ਚਾ ਦਿਤੀਓ ਨੇ, ਓਏ ਭਾਈ, ਉਨ੍ਹਾਂ ਆਈ, ਏਥੇ ਭਲਾ ਸਾਡੇ ਪਿੰਡ ਦਾ ਇਕ ਮੁੰਡਾ ਵੀ ਰਹਿੰਦਾ ਏ?
‘ਕੀਹਨੂੰ ਪਛ ਦੋ ਹੋ ਬਾਬਾ ਜੀ?
ਤੈਨੂੰ, ਹੋਰ ਕੀਹਨੂੰ? ਸੁਣਾਈ ਨਹੀਂਉ ਦੇਂਦਾ?
‘ਸੁਣਾਈ ਤਾਂ ਦੇਂਦਾ ਏ, ਬਾਬਾ ਜੀ! ਮੈਂ ਪੁਛਿਆ ਏ, ਬਈ ਤੁਸੀਂ ਕਿਸ ਦੀ ਬਾਬਤ ਪੁਛਦੇ ਹੋ?
ਤੋਂ ਪਹਿਲੋਂ ਜੋ ਪੁਛਿਆ ਏ, ਬਈ ਏਥੇ ਕਰਕੇ ਸਾਡੇ ਪਿੰਡ ਦਾ ਮੁੰਡਾ ਕਿਥੇ ਕੁ ਨੂੰ ਰਹਿੰਦਾ ਏ?
ਇਤਨੇ ਨੂੰ ਅਸਾਂ ਆਵਾਜ਼ ਜਾਣੀ ਪਛਾਣੀ ਕਰਕੇ ਬਾਰੀ ਵਿਚੋਂ ਆਪਣ ਮੁੰਡੀ ਮੁਬਾਰਕ ਬਾਹਰ ਕਢ ਝਾਤ ਜੋ ਪਾਈ ਤਾਂ ਚਾਚਾ ਜੀ ਦੇ ਸਾਖ਼ਸ਼ਾਤ ਦਰਸ਼ਨਾਂ ਨੇ ਕੇਰਾਂ ਤਾਂ ਸਾਨੂੰ ਨਿਹਾਲ ਹੀ ਕਰ ਦਿਤਾ ਅਤੇ ਚਾਚਾ ਜੀ ਆਪ ਵੀ ਸਾਡੇ ਦਰਸ਼ਨ ਕਰਕੇ ਬੜੇ ਹੀ ਪਰਸੰਨ ਭਏ ਅਤੇ ਸਿਧੇ ਅੰਦਰ ਆ ਦਾਖਲ ਹੋਏ। ਅਸੀਂ ਉਹਨਾਂ ਨੂੰ ਅਜੇ ਬਿਠਾ ਹੀ ਰਹੇ ਸਾਂ ਜੋ ਸਾਡੇ ਅਧੀ ਕੁ ਦਰਜਨ ਦੇ ਲਗ ਪਗ ਕਾਕੇ ਕਾਕੀਆਂ ਅਗੜ

੪੨