ਪੰਨਾ:ਚਾਚਾ ਸ਼ਾਮ ਸਿੰਘ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਛੜ ਦਗੜ ਦਗੜ ਕਰਦੇ ਚਾਚਾ ਜੀ ਦੇ ਆ ਦੁਆਲੇ ਹੋਏ। ਚਾਚਾ ਜੀ! ਰਾਮ ਸੱਤ, ਚਾਚਾ ਜੀ। ਜੈ ਰਾਮ ਜੀ ਕੀ, ਪੈਰੀਂ ਪੈਨੇ ਆਂ, ਨਮਸਤੇ, ਮੱਥਾ ਟੋਕਨੇ ਆਂ, ਬੰਦਗੀ, ਅਤੇ ਘੁੰਨੇ ਨੇ ਤਾਂ ਅਗੋਂ ਦੀ ਹੋ ਕੇ ਚਾਚਾ ਜੀ ਨੂੰ ਲੋਖੋ ਦੀ ਅਦਾਬ ਅਰਜ਼ ਹੀ ਕਢ ਮਾਰੀ। ਹੁਣ ਚਾਚਾ ਜੀ ਹੈਰਾਨ ਬਈ ਕਿਸ ਕਿਸ ਨੂੰ ਭੁਗਤਾਣ। ਲਗ ਵਿਚਾਰੇ ਸਾਡੀ ਓਰ ਝਾਕਨ। ਅਸੀਂ ਵੀ ਝਟ ਮੌਕਾ ਸੰਭਾਲ ਲਿਆ ਅਤੇ ਇਕ ਇਕ ਨੂੰ ਉਂਗਲ ਕਰਕੇ "ਚਾਚਾ ਜੀ ਇਹ ਘੁੰਨਾ ਏ, ਇਹ ਮੰਨਾ, ਇਹ ਮੱਧੀ ਤੇ ਉਹ ਮੱਟੂ, ਇਹ ਤੁਹਾਡੇ ਪਿਛੇ ਖੜੋਤੀ ਏ ਰਾਣੋ, ਤੇ ਰਾਣੋ ਦੇ ਪਿ) ਖੜੀ ਏ ਮਾਣੋ, ਅਤੇ ਇਹ ਤੁਹਾਡੇ ਨਾਲ ਕਰ ਕੇ ਬੈਠੀ ਹੋਈ ਜੇ ਖਸਮਾਂ ਖਾਣੋ। ਅਸੀਂ ਚਾਚਾ ਜੀ ਦੀ ਏਸ ਤਰ੍ਹਾਂ ਸਭ ਨਾਲ ਮੁਲਾਕਾਤ ਕਰਾ ਦਿਤੀ ਅਤੇ ਚਾਚਾ ਜੀ ਸਾਡੀ ਛੁਟੇਰੀ ਮੁੰਨੀ ਦਾ ਨਾਂ ਸੁਣ ਕੇ ਤਾਂ ਬੜੇ ਹੀ ਹੱਸੇ। 5 ਇਤਨੇ ਨੂੰ ਮੁੱਡ ਲਸੀ ਲੈ ਆਇਆ ਅਤੇ ਚਾਚਾ ਜੀ ਨੂੰ ਅਸਾਂ ਲੰਬਾ ਪਿਆ ਕੇ ਉਹਨਾਂ ਮੀਜੋ ਉ: ਦਰਾਜ਼ ਕਰ ਦਿੱਤਾ, ਪਰ ਕਿਥੋਂ! ਅਜੋ ਚਾਚੇ ਹੋਰਾਂ ਮੋਢਾ ਲਾਇਆ ਹੀ ਸੀ ਜੋ ਖਸਮਾਂ ਖਾਣੋ ਕਲਾਰਾ ਮਾਰ ਕੇ ਉਹਨਾਂ ਦੇ ਉਤੇ ਜਾ ਬੈਠੀ। ਚਾਚਾ ਜੀ ਜੋ ਉਠ ਕੇ ਸਵਾਧਾਨ ਹੋਏ ਤਾਂ ਮੱਦੀ ਉਹਨਾਂ ਦੀ ਧੌਣ ਨੂੰ ਲਿਪਟ ਗਿਆ ਅਤੇ ਸਾਡੇ ਵੇਖਦਿਆਂ ਵੇਖਦਿਆਂ ਹੀ ਮੱਟੂ ਨੇ ਚਾਚਾ ਜੀ ਦੀਆਂ ਅੱਖੀਆਂ ਨਟ ਘਤੀਆਂ ਅਤੇ ਮਾਣ ਖੇਸੀ ਖਬਕਾ ਕੇ ਖਿਸਕਦੀ ਬਣੀ ਅਤੇ ਉਥੇ ਇਕ ਓਧਮ ਹੀ ਮਚ ਪਿਆ। ਚਾਚਾ ਜੀ ਕਰਨ ਤੇ ਕੀ? ਕਹਿਣ ਤੇ ਕੀ? ਨਾ ਕੁਝ ਕਰਨ ਜੋਗੇ, ਨਾ ਕੁਝ ਕਹਿਣ ਜੋਗੇ ਚਾਚਾ ਜੀ ਤੋਂ ਲੈ