ਪੰਨਾ:ਚਾਚਾ ਸ਼ਾਮ ਸਿੰਘ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਚਾ ਜੀ

ਸਾਡੇ ਚਾਚਾ ਸ੍ਰੀ ਮਾਨ ਸ਼ਾਮ ਸਿੰਘ ਜੀ ਪਾਹ ਪੜੌਸ ਵਿਚ ਬੜੇ ਹੀ ਪਿਆਰੇ ਹਨ, ਕੀ ਬਚਾ ਤੇ ਕੀ ਬੁਢਾ ਤੇ ਕੀ ਨਰ, ਮਦੀਨ, ਸਭੋ ਹੀ ਕਰਾਚੀ ਦੇ ਸੋਹਣ ਹਲਵੇ ਵਾਂਗੂ ਉਹਨਾਂ ਦੇ ਚਾਹਵਾਨ ਹਨ ਤੇ ਪਰਮਾਤਮਾ ਨੇ ਵੀ ਉਹਨਾਂ ਨੂੰ ਇਕ ਅਤਿ ਸਾਦਾ ਦਿਲ ਦਿਤਾ ਹੋਇਆ ਹੈ ਅਤੇ ਦਿਮਾਗ਼ ਉਦੋਂ ਵੀ ਸਾਧਾਰਨ, ਚਾਚਾ ਜੀ ਅਸਲੋਂ ਹੀ ਬੜੇ ਚੰਗੇ ਹਨ ਤੇ ਇਹੋ ਕਾਰਣ ਹੋ ਸ਼ੈਤਾਨ ਉਹਨਾਂ ਨੂੰ ਸਲਾਮਤ ਰਖੇ-ਜੋ ਉਹ ਮੇਰੇ ਹੀ ਨਹੀਂ, ਮੇਰੀ ਸਿੰਘਣੀ ਤੇ ਮੇਰੇ ਪਰਵਾਰ ਦੇ ਹੀ ਨਹੀਂ ਸਗੋਂ ਗਲੀ ਗੁਆਂਢ, ਸਿਖ, ਹਿੰਦੂ, ਮੁਸਲਮਾਨ, ਸਭਨਾਂ ਦੇ ਹੀ ਚਾਚੇ ਹਨ, ਤੇ ਅੱਲਾ ਸਾਖੀ ਏ, ਅਸੀ ਝੂਠ ਨਹੀਂ ਬੋਲਦੇ, ਚਚਿਆਈ ਵੀ ਸਾਡੇ ਚਾਚੇ ਨੂੰ ਕਰ ਕਰਾ ਕੇ ਇਓਂ ਦੀ ਚੰਬੜੀ ਹੋਈ ਏ ਜਿਵੇਂ ਕਿ ਪੰਜਾਬ ਐਸੰਬਲੀ ਦੇ ਮੁਲਤਾਨੀ ਮੈਂਬਰ ਮੀਆਂ ਅਲਾਹ ਯਾਰ ਖ਼ਾਨ ਦੌਲਤਾਨਾ ਨੂੰ ਚੰਬੜੀ ਹੋਈ ਅਸੀ ਅਖਬਾਰਾਂ ਵਿਚ ਕਦੇ ਪੜ੍ਹੀ ਸੁਣੀ ਸੀ ਪਰ ਸਾਡੇ ਚਾਚਾ ਜੀ ਬੜੇ ਹੀ ਨੋਕ ਹਨ ਤੇ ਨੇਕ ਬਖ਼ਤ।

૧૧