ਪੰਨਾ:ਚਾਚਾ ਸ਼ਾਮ ਸਿੰਘ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਜਿਵੇਂ ਸ਼ਰੋਮਣੀ ਕਮੇਟੀ ਦੇ ਇਜਲਾਸ ਵਿਚ ਕੇਵਲ ਏਸੇ ਲਈ ਕਿ ਕੋਈ ਵੀ ਮਤਾ ਸਰਬ ਸੰਮਤੀ ਨਾਲ ਕਿਉਂ ਪਾਸ ਹੋਵੇ ਸਾਡੇ ਪੰਥ ਦੀ 'ਅਮਰ' ਹਸਤੀ ਆਪਣੀ ਇਕੋ ਇਕ ਵਿਰੋਧੀ ਵੋਟ ਦੋਣੋਂ ਪਿਛੇ ਨਹੀਂ ਸੀ ਰਹਿੰਦੀ, ਤਿਵੇਂ ਹੀ ਆਲ - ਫੈਮੇਲੀ ਕਾਨਫਰੰਸ ਦੇ ਉਸ ਇਜਲਾਲ ਵਿਚ ,ਸਾਡੀ ਨਿਕੀ ਧੀ ਖਸਮਾਖਾਣੋ ਨੇ ਵੀ ਆਪਣੀ ਵਿਰੋਧੀ ਵੋਟ ਵਾਪਸ ਨਾ ਲਈ । ਅਖੇ, ਭਾਵੇਂ ਮੇਰੇ ਪਾਸ ਇਸ ਮਤੇ ਦੋ ਵਿਰੁਧ ਉਕਤੀ ਯੁਕਤੀ ਜਾਂ ਕੋਈ ਦੜੀ ਦਲੀਲ ਏਸ ਵੇਲੇ ਮੌਜੂਦ ਨਹੀਂ, ਪਰ ਫੇਰ ਵੀ ਮੇਰੀ ਵੋਟ ਏਸ ਮਤੇ ਦੇ ਵਿਰੁਧ ਹੀ ਸ਼ੁਮਾਰ ਕੀਤੀ ਜਾਵੇ । ਖੈਰ ਜੀ, ਮਤਾ ਆਖੀਰ ਬਹੁਸੰਮਤੀ ਨਾਲ ਪਾਸ ਹੋ ਗਿਆ ਤੇ ਅਸੀਂ ਠੀਕ ਨਿਯਤ ਘੜੀ ਤੇ ਆਪਣੇ ਪਿੰਡ ਵਲ ਨੂੰ ਪੈਦਲ ਮਾਰਚ ਬੋਲ ਦਿਤੀ। ਉਸ ਵੇਲੇ ਸਾਢੇ ਪਾਸ ਹੋਰ ਤਾਂ ਕੁਛ ਨਹੀਂ ਸੀ, ਕੇਵਲ ਸਿੱਖਾਂ ਦੇ ਦੋ ਰਸਾਲੇ । ਪ੍ਰੀਤ ਲੜੀ ਅਤੇ ਪੰਜ ਦਰਿਅਾ ਅਤੇ ਗੋਰਿਆਂ ਦੀ ਇਕ ਮੈਂਗਨ ਸੀ । ' ਚਲੋ-ਚਲ ਚਲੋ-ਚਲ, ਅਸੀਂ ਚਾਰ ਤੇ ਚਾਰ ਅਨ ਅਤੇ ਚਾਰ ਬਾਰਾਂ ਮੀਲਾਂ ਦੀ ਮਜਲ ਮਾਰ ਕੇ ਸ਼ਾਮਾਂ ਹੁੰਦਿਆਂ ਨੂੰ ਜਾਂ ਪਿੰਡ ਦੀ ਹੱਦ ਅੰਦਰ ਵੜੇ ਤਾਂ ਪਿੰਡ ਦੇ ਬਾਹਰਵਾਰ ਸ਼ਮਸ਼ਾਨਾਂ ਕੋਲ ਸੀ, ਹੋਰ ਕੀ ਮਿਲਣਾ ਸੀ, ਬਸ ਉਹ ਚਸ਼ਮੇ ਬਦਦੂਰ, ਸਾਵੇਂ ਕਾਲਜ ਦੀ ਅਗ, ਦਿਲ ਦੇ ਸਰੂਰ ਸੁ ਹਲੂਰ, ਪੁਰਨੂੰਰ, ਸਾਡੇ ਆਪਣੇ ਚਾਚਾ ਜੀਓ ਹੀ ਕਰ ਪਏ । ਪਹਿਲਾਂ ਤਾਂ ਅਸੀਂ ਕੁਝ ਘਬਰਾਏ, ਸਟਰਾਏ, ਅਤੇ ਫੇਰ ਕੁਝ ਸ਼ਰਮਾਏ ਵੀ, ਪਰ ਅਖੀਰ ਨੂੰ ਹਿੰਮਤ ਕਓ ਕੀਤੀ ਅਤੇ ਚਾਚਾ ਜੀ ਦੇ ਨਾਲ ਜਾ ਕਦਮ ਹਲਾਇਆ । ੫੮