ਪੰਨਾ:ਚਾਚਾ ਸ਼ਾਮ ਸਿੰਘ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਆ ਗਿਆ ਏਂ ਹੀਰਾ ਸਿੰਆਂ?'
'ਨਹੀਂ ਚਾਚਾ ਜੀ ਅਜੇ ਤਾਂ ਆਉਨਾ ਪਿਆ ਵਾਂ, ਆ ਕਿਥੋਂ ਗਿਆ। ਬਾਰਾਂ ਕੋਹ ਦਾ ਪੈਂਡਾ ਕਰਕੇ ਸਾਡੀ ਤਬੀਅਤ ਕੁਝ ਉਖੜੀ ਉਖੜੀ ਸੀ।
'ਹੈਂ, ਇਹ ਕੀ ਆਖਿਆ ਈ?'
'ਇਹੋ ਚਾਚਾ ਜੀ ਜੁ ਜੋ ਆਨਾ ਪਿਆ ਵਾਂ, ਆ ਕਿਥੋਂਂ ਗਿਆ?'
'ਆਉਨਾ ਪਿਆ ਵੇ? ਇਹ ਕਿਵੇਂ? ਬੱਚੁ ਹੀਰਿਆ?
'ਪੈਰਾਂ ਪਰਨੇ, ਚਾਚਾ ਜੀ, ਹੋਰ ਕਿਵੇਂ।
'ਨਹੀਂ ਹੀਰਿਆ, ਮੈਂ ਆਖਿਆ ਏ ਬਈ ਤੂੰ ਇਹ ਕਿਸ ਤਰ੍ਹਾਂ ਕਹਿਆ ਜੁ ਆਉਨਾ ਪਿਆ ਏਂ,ਆ ਤਾਂ ਗਿਆ ਏਂ, ਤੂੰ|
ਚਾਚਾ ਜੀ ਜ਼ਬਾਨ ਨਾਲ।
'ਅਛਾ ਛਡ ਪਰਾਂ ਇਨ੍ਹਾਂ ਗਲਾਂ ਨੂੰ, ਤੂੰ ਇਹ ਸੁਣਾ ਬਈ ਮੇਰੀ ਜੁਤੀ ਵੀ ਮਿਲੀ ਕਿ ਨਹੀਂ।'
'ਜੀ ਬੁਆਡੇ ਆਉਣ ਤੋਂ ਦੋ ਦਿਨ ਮਗਰੋਂਂ ਤ ਮੁਤਵਾਤਰ ਮਿਲਦੀ ਰਹੀ, ਹੁਣ ਸੌਹਰੀ ਦੀ ਪਰ ਲੰਗੇ ਡੰਗ ਪੈ ਗਈ ਏ।'

ਚਾਚਾ ਜੀ ਜਾਣੀਦਾ ਸਾਡੇ ਉਪਰੋਕਤ ਔਤਰੇ ਔਤਰੇ ਉਤਰੀ ਤੋਂ ਪਹਿਲਾਂ ਹੀ ਖਿਝੇ ਜਾਪਦੇ ਸਨ, ਇਹ ਮਸ਼ਕੂਲਾਂ ਸੁਣਕੇ ਤਾਂ ਚੁਪ ਹੀ ਕਰ ਗਏ। ਅਸੀਂ ਵੀ ਆਖਿਆ ਚਲੋ ਖਲਾਸੀ ਹੋਈ, ਪਰ ਮਾਏ ਨੀ ਮਾਏ, ਮੈਂ ਰਹਿ ਨਾ ਸਕਾਂ, ਭਲਾ ਸਾਡੇ ਕੋਲ ਸਬਰ ਕਿਥੇ? ਕੋਈ ਵੀਹ ਕੁ ਕਹੈਮਾਂ ਹੀ ਭਰੀਆਂ ਹੋਣੀਆਂ ਨੇ, ਜੋ ਅਸਾਂ ਵੇਖਿਆ ਚਾਚਾ ਜੀ ਹੁਰੀਂ ਤਾਂ ਤੈਮੂਚ ਲੰਙੀ, ਟੁੱਡੇ ਲਾਟੀ, ਲੰਗੜ ਚੋਚੋ, ਚਾਲ ਚਲ ਰਹੇ ਸਨ |

੫੯