ਪੰਨਾ:ਚਾਚਾ ਸ਼ਾਮ ਸਿੰਘ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਇਹ ਤੁਹਾਡੇ ਚਰਨਾਂ ਨੂੰ ਕੀ ਹੋ ਗਿਆ ਏ, ਸੁਖ ਨਾਲ, ਚਾਚਾ ਜੀ??
'ਐਹ ਕੁਛ ਨਹੀਂ ਸੋਹਣਿਆਂ, ਚੌਥੇ ਚਨਣ ਚਮਾਰ ਕੋਲੋਂ, ਅਹਿ ਜੁਤੀ ਲਈ ਸੀ ਲਗਦੀ ਏ ਸੌਹਰੀ।'
‘ਫੇਰ ਕੀ ਡਰ ਏ, ਚਾਚਾ ਜੀ, ਜੁਤੀਆਂ ਲਗਦੀਆਂ ਹੀ ਆਈਆਂ ਨੇ ਕਿ, ਪਰ ਇਹ ਤਾਂ ਦਸੋ ਪਿੰਡ ਪੜੌਸ ਤਾਂ ਸਾਰੇ ਸੁਖ ਹੈ?'
'ਨਹੀਂ ਹੀਰਿਆ ਦੋਵੇਂ ਨਹੀਂ ਲਗਦੀਆਂ, ਸਗੋਂ ਇਕੋ ਜੁਤੀ ਲਗਦੀ ਏ।'
'ਖ਼ੈਰ ਜੀ, ਇਕ ਹੋਈ ਜਾਂ ਦੋਵੇ ਜੁਤੀਆਂ ਸੌਹਰੀਆਂ ਦਾ ਕਾ, ਤੁਸੀਂ ਸਲਾਮਤ ਚਾਹੁੰਦੇ ਹੋ।'
ਅਤੇ ਇਤਨੇ ਨੂੰ ਸਾਡਾ ਘਰ ਜੁ ਆਇਆ ਅਸੀਂ ਤਾਂ ਅੰਦਰ ਵੜ ਗਏ ਅਤੇ ਚਾਚਾ ਜੀ ਪਠੇ ਕੁਤਰਨ ਲਈ ਖੁਰੱਲੀ ਉਤੇ ਜਾ ਬਿਰਾਜੇ।
ਰਾਤ ਤਾਂ ਖੈ: ਬੀਤੀ ਸੁ ਬਤੀ, ਅਗਲੀ ਦੁਪਹਿਰੇ ਚਾਚਾ ਜੀ, ਅਸੀਂ, ਅਤੇ ਚਾਚਾ ਜੀ ਦੇ ਪੰਜ ਛੀ ਭਤਰੀਆ ਹੋਰ ਇਮਲੀ ਦੀ ਛਾਵੇਂ ਬੈਠੇ ਦਿਲ ਪਸ਼ੌਰੀ ਕਰ ਰਹੇ ਸੀ ਜੋ ਇਕ ਬਨਿਓਂ ਇਕ ਲਾਲ ਪਗੜੀਆ, ਆਦਮੀ ਦਾ ਆਦਮੀ ਸਾਡੇ ਕੋਲ ਆ ਡਟਿਆ।
‘ਕਿਉ ਹੌਲਦਾਰ ਜੀ!' ਅਸੀਂ ਪੁਛਿਆ।

'ਐਹ ਕੁਛ ਨਹੀਂ, ਸ਼ਾਮ ਸਿੰਘ ਲਈ ਤਹਸੀਲੋਂ ਪਰਵਾਨਾ ਹੈ, ਕਲ ਹਾਜ਼ਰ ਹੋ।' ਅਤੇ ਹੌਲਦਾਰ ਤਾ ਇਨਾ ਕਹਿ, ਜ਼ਰਾ ਜਿੰਨਾ ਬਹਿ, ਚਾਚਾ ਜੀ ਦਾ ਇਕ ਕੋਰੋ ਜਿਹੇ ਕਾਗਜ਼ ਤੇ ਗੂਠਾ ੫ ਚਲਦਾ ਬਣਿਆ, ਪ੍ਰੰਤੂ ਸਾਡੇ ਚਾਚ ਦਾ ਰੰਗ ਬਗਾ

੬੦