ਪੰਨਾ:ਚਾਚਾ ਸ਼ਾਮ ਸਿੰਘ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ।'
'ਇਹ ਕੀ ਸ਼ੈ ਏ, ਹੀਰਿਆ |'
'ਇਹ ਪਰਵਾਨਾ ਏ, ਚਾਚਾ ਜੀ, ਤੁਹਾਡੇ ਸਿਰ ਸਰਕਾਰ ਦਾ ਕੁਝ ਮਾਮਲਾ ਬਾਕੀ ਏ, ਉਹ ਕਲ ਤਹਿਸੀਲੇ ਜਾਕੇ ਤਾਰ ਆਓ।'
ਇਤਨੀ ਗਲ ਸੁਣ ਚਾਚਾ ਜੀ ਤਾਂ ਉਥੋਂਂ ਚਲਤੇ ਭਏ, ਪਰ ਤਾਂ ਹੀ ਖਬਰ ਜੁ ਅਗਲੀ ਭਲਕੇ ਤੜਕ ਸਾਰ ਹੀ ਮੈਨੂੰ ਮੰਜਿਓਂ ਉਠਾਕੇ ਆਖਣ ‘ਚਲ ਬਈ ਸੋਹਣਿਆਂ, ਮੇਰੇ ਨਾਲ ਤਹਸੀਲ ਚਲ।' ਮੇਰੀ ਹੁਣ ਮਰਜੀ ਨਾ, ਪਰ ਕਹਿ ਕੁਹਾਕੇ ਉਹ ਮੈਨੂੰ ਨਾਲ ਲੈ ਹੀ ਤੁਰੇ, ਪਰ ਅਸਾਂ ਕਹਿੜੇ ਦੇ ਮਾਮਲੇ ਤਾਰੇ ਹੋਏ ਸੀ, ਓੁਹੀਓ ਹੋਈ :
ਅੰਨ੍ਹਾਂ ਗੁਰੂ, ਕੱਣੂਆਂ ਚੇਲਾ।
ਦੋਨੋਂ ਨਰਕ ਮੈਂ ਠੇਲਮ-ਠੇਲਾ।
ਅਸੀਂ ਤਹਿਸੀਲੋਂ ਦਸ ਕਦਮ ਉਰਾਂ ਹੀ ਸਾਂ ਜੋ ਇਕ ਬੰਦਾ ਸਾਡੇ ਮਗਰ ਹੋ ਲਿਆ। ਮਗਰ ਕੀ ਹੋਇਆ ਬਸ ਜੀ ਸੁਰੇਸ਼ ਹੀ ਹੋ ਜੁੜਿਆ। ਅਸੀਂ ਬਥੇਰਾ ਹੀ ਕਹਿਆ, ਬਈ ਸਾਡੀ ਕੋਈ ਅਰਜ਼ੀ ਫਰਜ਼ੀ ਜਾਂ ਦੜਾ ਦਾਅਵਾ ਨਹੀਂ, ਪਰ ਪਿਓੁ ਦਾ ਪੁਤ ਉਹ ਸਾਨੂੰ ਇੰਞ ਚੰਮੜ ਗਿਆ, ਜਿਵੇਂ ਸ਼ੈਤਾਨ ਦਾ ਸਭ ਤੋਂ ਸਕਾ ਸਾਲਾ, ਸ਼ਾਇਦ ਸੌਹਰੀ ਦਾ ਉਹੀਓ ਹੀ ਸੀ, ਖੈਰ ਇਹ ਤਾਂ ਹੋਈ ਸੁ ਹੋਈ, ਇਤਨੇ ਨੂੰ ਚਾਚਾ ਜੀ ਨੂੰ ਆਵਾਜ਼ ਪੈ ਗਈ ਅਤੇ ਅਸੀਂ ਵੀ ਚਾਚਾ ਜੀ ਦੇ ਮਗਰੇ ਮਗਰ ਅੰਦਰ ਜਾ ਵੜੇ।

ਤਹਿਸੀਲਦਾਰ ਕਿਸੇ ਪੰਜਾਬੀ ਦਾ ਮੁੰਡਾ ਜਾਪਦਾ ਸੀ।

੬੧