ਪੰਨਾ:ਚਾਚਾ ਸ਼ਾਮ ਸਿੰਘ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਓਏ, ਤੂੰ ਸਰਕਾਰ ਦਾ ਮਾਮਲਾ ਕਿਉਂ ਨਹੀਂ ਦੇਂਦੇਂ?'
‘ਜੀ ਦੇਣਾ ਏ ਹਜੂਰ'|
'ਫੇਰ ਲਿਆ ਦੇਹ।'
‘ਜੀ ਦੇ ਹੀ ਦਿਆਂਗਾ|'
'ਕਦੋਂ?'
‘ਜੀ ਦੇ ਕੇ ਹੀ ਜਾਵਾਂਗਾ, ਮਾਈ ਬਾਪ'
‘ਫੇਰ ਦੇਹ।'
'ਜੀ ਮਾਮਲਾ ਜਰੂਰ ਦੇਣਾ ਹੈ।'
'ਓਇ ਦੇਂਦਾ ਕਿਓ ਨਹੀਂ ਫੇਰ?'
'ਜੀ ਹਜੂਰ, ਸਰਕਾਰ ਨੂੰ ਨਾਂਹ ਥੋੜੋ ਕੀਤੀ ਜਾਂਦੀ ਹੈ।'
'ਓਏ ਨਾਂਹ ਭੀ ਨਹੀਂ ਕਰਦਾ, ਹਾਂ ਭੀ ਨਹੀਂ ਕਰਦਾ, ਅਜੀਬ ਬੰਦਾ ਏ ਤੂੰ! ਚੰਗਾ ਛੇਤੀ ਕਰ।'
'ਜੀ ਹਜੂਰ, ਮੈਂ ਤਾਂ ਦੇਣ ਹੀ ਆਇਆ ਸਾਂ।'

'ਓਇ ਚਾਚਿਆ ਦੇਣ ਦਿਆ| ਓਏ ਚਪੜਾਸੀ! ਮਾਰ ਓਏ, ਇਹਦੇ ਜੁਤੇ!'
ਅਸੀਂ ਤਾਂ ਸਚੀ ਗਲ ਉਨ੍ਹੀਂ ਪੈਰੀਂ ਬਾਹਰ ਖਿਸਕੇ ਅਤੇ ਚਾਚਾ ਜੀ ਨੂੰ ਪਲ ਕੁ ਪਿਛੋਂਂ ਲਗਾ ਪੌਲਾ ਪ੍ਰਸ਼ਾਦ ਵਰਤੀਣ| ਇਕ, ਦੋ, ਤਿੰਨ.......ਚਾਚਾ ਜੀ ਦੀ ਪਗੜੀ ਦੇ ਉਤਲੇ ਤਿੰਨ ਵਲ੍ਹੇਟ ਜੋ ਢਿਲੇ ਪਏ ਤਾਂ ਸਾਡੀ ਅਖੀ ਦੇਖੀ ਗਲ ਹੈ ਇਕ ਦੋ, ਪੂਰੇ ਤਿੰਨ ਰੁਪਏ ਚਾਚਾ ਜੀ ਦੀ ਪਗੜੀ ਦੇ ਵਲ੍ਹੇਟੋਂ ਨਿਕਲ ਕੇ ਠਣਾ ਠਣ ਕਰਦੇ ਅਦਾਲਤ ਦੇ ਫਰਸ਼ ਉਤੇ ਡਿਗ ਕੇ ਰੋੜ੍ਹੇ ਪੈ ਗਏ ਅਤੇ ਚਪੜਾਸੀ ਨੇ ਉਹੋ ਰੁਪਏ ਚੁਕ ਕੇ ਤਹਿਸੀਲਦਾਰ ਨੂੰ ਫੜਕਾ ਦਿਤੇ ਅਤੇ ਚਾਚਾ ਜੀ ਨੂ

੬੨