ਪੰਨਾ:ਚਾਚਾ ਸ਼ਾਮ ਸਿੰਘ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਕੇ ਦੇ ਕੇ ਅਦਾਲਤ ਤੋਂ ਬਾਹਰ ਕੱਢ ਦਿਤਾ।
ਚਾਚੇ ਦੀ ਇਹ ਦਸਾ ਵੇਖ ਅਸਾਂ ਭੀ ਆਪਣਾ ਮੂੰਹ ਲਮਕਾ ਲਿਆ ਅਤੇ ਚਾਚੇ ਦੇ ਮਗਰੇ ਮਗਰ ਹੋ ਲਏ। ਪਰ ਚੁਪ ਕਿਥੋਂ ਤੋੜੀ ਰਹਿੰਦੇ, ਦੋ ਚਾਰ ਦਸ ਕਦਮਾਂ ਮਗਰੋਂ ਅਸੀਂ ਪੁਛ ਹੀ ਲਿਆ।
' ਚਾਚਾ ਜੀ, ਰੁਪਏ ਤਾਂ ਤੁਹਾਡੇ ਕੋਲ ਹੈ ਹੀ ਸਨ, ਤੁਸਾਂ ਦੇ ਕਿਉਂ ਨਾਂ ਦਿਤੇ?'
'ਇਹ ਤਾਂ ਹੀਰਿਆ, ਬਚੂ, ਮੈਨੂੰ ਪਹਿਲੋਂ ਹੀ ਪਤਾ ਸੀ ਮੈਂ ਤਾਂ ਇਹ ਇਸ ਲਈ ਘਰੋਂ ਟੁਰਨ ਲਗਿਆਂ ਪਲੇ ਬੰਨ ਲਏ ਸਨ ਜੁ ਜੇ ਕਿਤੇ ਤਹਿਸੀਲਦਾਰ ਨੇ ਕੋਈ ਬੇ-ਇਜ਼ਤੀ ਕੀਤੀ ਤਾਂ ਕੰਮ ਆ ਜਾਣਗੇ। ਚਲੋ ਚੰਗਾ ਹੋਇਆ ਇਜ਼ਤ ਵੀ ਰਹਿ ਗਈ ਅਤੇ ਕੰਮ ਦਾ ਕੰਮ ਵੀ ਨਿਕਲ ਗਿਆ।'
ਸਾਨੂੰ ਮੁੜ ਸ਼ਹਿਰ ਆਇਆਂ ਨੂੰ ਇਕ ਨਹੀਂ ਤਾਂ ਇਕ ਮਹੀਨੇ ਤੋਂ ਘ. ਭੀ ਨਹੀਂ ਹੋਇਆ, ਪਰ ਅਸੀਂ ਹੈਰਾਨ ਹਾਂ, ਡਾਢੇ ਪਰੇਸ਼ਾਨ ਹਾਂ, ਜੋ ਚਾਚਾ ਜੀ ਦੀ ਪੂਛ ਪਰਤੀਤ ਬਾਰੇ, ਆਲ-ਮੈਂਬਰ ਫੈਮਲੀ ਕਾਨਫਰੰਸ ਨੂੰ ਕੀ ਰੀਪੋਟ ਦਈਏ।

ਕੀ ਕੋਈ ਮਿਹਰਬਾਨ, ਕਦਰਦਾਨ, ਹਾਕ ਮੇਂ ਲਡੂ, ਮੂੰਹ ਮੈਂ ਪਾਨ, ਸਾਡੀ ਏਸ ਮੁਸ਼ਕਿਲ ਨੂੰ ਹਲ ਕਰੇਗਾ? ਪ੍ਰੰਤੂ ਸ਼ਰਤ ਇਹ ਜੁ ਪਾਣੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ।

੬੩