ਪੰਨਾ:ਚਾਚਾ ਸ਼ਾਮ ਸਿੰਘ.pdf/6

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਉਹ ਬੜੇ ਰੰਗੀਨ ਹਨ ਤੇ ਭੰਵੋ ਦੀ ਕਸਬੀ ਬਹੁਰੂਪੀਏ ਤਾਂ ਨਹੀਂ, ਪਰ ਫੇਰ ਵੀ ਉਹ ਵਚਿਤ੍ਰ ਰੂਪ ਧਾਰ ਬਹਿੰਦੇ ਹਨ, ਕਦੇ ਤਾਂ ਮੁਛਾਂ ਮੂੰਹ ਸਫਾ ਚਟ, ਤੇ ਕਦੇ ਕਦੇ ਗੁਰਗਾਬੀ ਦੇ ਫੀਤੇ ਜਹੀਆਂ ਤੇ ਫੇਰ ਜੀਅ ਆਵੇ ਤੇ ਸਿੰਘ ਸਭੀਏ ਵੀ ਸਜ ਜਾਣ ਤਾਂ ਵੀ ਕੋਈ ਅਚੰਭਾ ਨਹੀਂ। ਉਹ ਅਪਣੀ ਰੌਂ ਦੇ ਬੰਦੇ ਹਨ ਤੇ ਬਿਲਕੁਲ ਹਰ ਜਾਈ। ਉਹਨਾਂ ਤੋਂ ਹਭੋ ਕੁਝ ਸੱਤ ਏ। ਕਦੇ ਕਦਾਈਂ ਚਾਚਾ ਜੀ ਪੇਂਡੂ ਬਣ ਬਹਿੰਦੇ ਹਨ ਤੇ ਫੇਰ ਸ਼ਹਿਰੀ ਜੀਵਨ ਦੇ ਮਤਵਾਲੇ, ਗਲ ਕੀ ਫਰੰਗੀ ਦੇ ਰਾਜ ਵਾਂਗੂ ਚਾਚਾ ਜੀ ਵੀ ਦੁਨੀਆਂ ਦੇ ਹਰੇਕ ਗਰਮ ਸਰਦ ਹਿਸੇ ਵਿਚ ਮਿਲ ਸਕਦੇ ਹਨ।

ਚਾਚਾ ਜੀ ਦਾ ਮਜ਼ਹਬ ਜ਼ਰੂਰ ਏ ਪਰ ਕਿਹੜਾ! ਇਹਦਾ ਸਾਡੇ ਕੋਲ ਕੋਈ ਉੱਤਰ ਨਹੀਂ ਪਰ ਤਾਂ ਵੀ ਇਤਨਾ ਕੁ ਸਾਨੂੰ ਯਕੀਨ ਹੈ ਜੁ ਉਹ ਕੁਝ ਵੀ ਪਏ ਹੋਣ ਉਹ ਕਮ ਅਜ਼ ਕਮ ਮਜ਼ਹਬੀ ਨਹੀਂ ਹਨ।

ਪਹਿਲੋਂ ਪਹਿਲ ਤਾਂ ਚਾਚਾ ਜੀ ਦਾ ਦਿਲ ਦਿਮਾਗ਼ ਠੀਕ ਕੰਮ ਦੇਂਦਾ ਰਿਹਾ ਏ ਪਰ ਹੁਣ ਦੀ ਆਕੇ ਉਹਨਾਂ ਦਾ ਦਿਮਾਗ਼ ਕੁਝ ਕੁਝ ਚਲ ਗਿਆ ਹੈ ਤੇ ਉਹ ਅਵਾਰਾ ਹੋ ਗਏ ਹਨ। ਉਹਨਾਂ ਨੂੰ ਤੁਸੀ ਹਰੇਕ ਸ਼ਹਿਰ ਵਿਚ ਵੇਖ ਸਕਦੇ ਹੋ ਗਡੀ ਲੇਟ ਹੋਵੇ ਤਾਂ ਸ਼ਾਇਦ ਉਹ ਤੁਹਾਨੂੰ ਟੇਸ਼ਨ ਉਤੇ ਹੀ ਮਿਲ ਪੈਣ, ਕੋਈ ਬਜ਼ਾਰ ਨਹੀਂ ਜਹਿਦੇ ਵਿਚੋਂ ਦੀ ਚਾਚਾ ਜੀ ਨਾ ਲੰਘੇ ਹੋਣ, ਕੰਪਨੀ ਬਾਗ ਵਿਚ ਵੀ ਟਹਿਲਦੇ ਵੇਖੇ ਗਏ ਹਨ, ਹੱਤਾ ਕਿ ਮੇਵਾ ਮੰਡੀ, ਸਨੀਮਾ ਘਰ, ਸਰਕਸ

੧੨