ਪੰਨਾ:ਚਾਚਾ ਸ਼ਾਮ ਸਿੰਘ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਰਚਾ ਬੱਧਾ, ਦੁਸ਼ਮਨ ਦਾ ਕਿਲਾ ਝਟ ਹੀ ਕਾਬੂ ਕਰ ਲਿਆ ਅਤੇ ਉਥੇ ਚਾਚਾ ਜੀ ਨੂੰ ਵੀ ਸਦ ਲਿਆ।
'ਕਿਉਂ, ਚਾਚਾ ਜੀ ਨੌਕਰੀ ਜ਼ਰੂਰ ਹੀ ਕਰਨੀ ਹੈ?'
‘ਜਰੂਰ, ਬੱਚੂ ਹੀਰਿਆ, ਜ਼ਰੂਰ।'
'ਚੰਗਾ, ਫੇਰ ਸਕੂਲਾਂ ਦਾ ਇਨਸਪੈਕਟਰ, ਸਾਡਾ ਵਾਕਫ ਏ, ਉਹ ਨੂੰ ਇਕ ਅਰਦਲੀ ਦੀ ਲੋੜ ਏ, ਲੌਢੇ ਵੇਲੇ ਨੂੰ ਉਹਦੇ ਕੋਲ ਚਲ ਚਲਾਂਗੇ, ਪਰ ਤੁਸੀਂ ਚਾਚਾ ਜੀ, ਰਤਾ ਬਣ ਠਣ ਕੇ ਚਲਣਾ। ਨਾਲੇ ਉਹਨੂੰ ਸਵਾਲ ਪੁਛਣ ਦੀ ਬੜੀ ਵਾਦੀ ਏ, ਰਤਾ ਹੁਸ਼ਿਆਰ ਹੋਕੇ ਜਵਾਬ ਦੇਣੇ।'
'ਤੂੰ ਆਪੇ ਦੇਖ ਲਈ ਹੀਰਾ ਸਿੰਹਾਂ, ਮੈਂ ਤਾਂ ਤਾੜ ਤਾੜ ਉਤਰ ਦੇਉਂ, ਪਰ ਇਹ ਤਾਂ ਦਸ ਬਈ, ਉਹ ਪਛਦਾ ਕੀ ਏ?' 'ਉਂ ਪੁਛਣਾ ਕੀ, ਬਸ ਏਹੋ ਜੋ ਤੇਰਾ ਨਾਂ ਕੀ ਏ ‘ਸ਼ਾਮ ਸਿੰਘ’ ਚਾਚੇ ਹੋਰੀਂ ਆਪ ਹੀ ਲਗ ਪਏ ਅਸੀਂ ਬੀ ਜਾਤਾ ਚਲੋਂ ਪਰਾਟੀਸ ਹੀ ਸਹੀ। 'ਸ਼ਾਬਾਸ਼' ਚਾਚਾ ਜੀ, ਅਤੇ ਤੁਹਾਡੇ ਪਿਉ ਦਾ?'
‘ਭਾਈ ਸਾਹਿਬ ਰਾਮ ਸਿੰਘ ਜੀ।'
‘ਬਿਲਕੁਲ ਠੀਕ। ਤੁਸੀਂ ਤਾਂ ਚਾਚਾ ਜੀ ਆਪ ਹੀ ਸਿਆਣੇ ਹੋ ਗਏ ਹੋ, ਅਛਾ ਤੁਹਾਡੀ ਉਮਰ ਕਿੰਨੀ ਕੁ ਏ।' 'ਚਾਲੀਆਂ ਕੁ ਸਾਲਾਂ ਦੀ।
ਅਸ਼ਕੇ, ਚਾਚਾ ਜੀ, ਅਤੇ ਕੰਮ ਦਾ ਤਜਰਬਾ ਕਿੰਨਾ ਕੁ ਏ?'
‘ਕੋਈ ਦਸਾਂ ਕੁ ਸਾਲਾਂ ਦਾ।'
'ਬਹੁਤ ਖੂਬ’,ਬਸ, ਏਹੋ ਕੁਛ ਪੁਛੇਗਾ ਜੇ, ਤੁਸੀਂ ਇਨ੍ਹਾਂ ਨੂੰ ਖੂਬ ਰਟ ਲਵੋ ਅਤੇ ਲੌਢੇ ਵੇਲੇ ਨੂੰ ਆਪਾਂ ਜ਼ਰੂਰ ਦੀਓ ਚਲੇ ਚਲਾਂਗੇ।

੬੬