ਪੰਨਾ:ਚਾਚਾ ਸ਼ਾਮ ਸਿੰਘ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਨੂੰ ਜਾਂ ਅਸੀਂ ਤੁਰਨ ਲਗੇ ਤਾਂ ਚਾਚਾ ਜੀ ਹੁਰਾਂ ਘਰੋਂ ਨਿਕਲਦਿਆਂ ਹੀ ਆਪਣੀ ਛਤੀ ਫੁਲਾ ਲਈ ਅਤੇ ਲਗੋ ਬਾਂਹਾਂ ਹਿਲਾ ਹਿਲਾ ਆਕੜ ਕੇ ਤੁਰਨ। ਸਾਡੇ ਕਹਿਣ ਤੇ ਖੈਰ ਉਹ ਸਿਧੀ ਤੋਰੇ ਤੁਰ ਪਏ ਅਤੇ ਅਸਾਂ ਉਨਾਂ ਨੂੰ ਸੁਆਲਾਂ ਦੇ ਜੁਆਬ ਦੁਹਰਾਂਦਿਆਂ ਮੁੜ ਪੁਛਿਆ ਜੋ ਬਈ ਚਾਚਾ ਜੀ ਜੇ ਭਲਾ ਤੁਹਾਡੇ ਕੋਲੋਂ ਕੋਈ ਇਹ ਪੁਛੇ ਜੋ ਤੁਸੀਂ ਕਿਸ ਕੋ ਅਰਦਲੀ ਹੋ ਤਾਂ ਤੁਸੀਂ ਕੀ ਕਹੋਗੇ?
‘ਇਹੋ ਜੋ ਮੈਂ ਇਟ ਪਥਰ ਸਾਹਿਬ ਦਾ ਅਰਦਲੀ ਹਾਂ, ਹੋਰ ਕੀ।
'ਵਾਹ ਚਾਚਾ ਜੀ, ਗਾਲੀ ਜੇ ਮਸਰਾਂ ਦੀ ਦਾਲ, ਇਟ ਪਥਰ ਨਹੀਂ ਇਨਸਪੈਕਟਰ ਸਾਹਿਬ’ ਅਤੇ ਚਾਚਾ ਜੀ ਇਸ ਨੂੰ ਸਾਰੇ ਰਾਹ ਆਪਣੇ ਮੁੰਹ ਵਿਚ ਹੀ ਪਕਾਂਦੇ ਗਏ ਅਤੇ ਜਦੋਂ ਨੂੰ ਸਾਡੇ ਮਿਤ੍ਰ ਦਾ ਘਰ ਆਇਆ, ਅਸੀ ਚਾਚਾ ਜੀ ਨੂੰ ਬਾਹਰ ਬਿਠਾ ਕੇ ਆਪ ਅੰਦਰ ਚਲੇ ਗਏ। ਮਾਮੂਲੀ ਸਾਹਿਬ ਸਲਾਮਤ ਮਗਰੋਂ ਅਸੀਂ ਉਨਾਂ ਨੂੰ ਆਪਣਾ ਮਨੋਰਥ ਦਸਦਿਆਂ ਕਿਹਾ ਜੇ ਬਾਹਰ ਸਾਡਾ ਚਾਚਾ ਸ਼ਾਮ ਸਿਹੋ ਖੜਾ ਹੈ ਅਤੇ ਉਹਨੂੰ ਤੁਸੀਂ ਆਪਣਾ ਅਰਦਲੀ ਰਖਣਾ ਹੈ। ਸਾਡੇ ਮਿਤ੍ਰ ਨੇ ਸਾਡੀ ਗਲ ਮੰਨ ਲਈ ਅਤੇ ਅਸਾਂ ਚਾਚਾ ਜੀ ਨੂੰ ਅੰਦਰ ਸਦ ਲਿਆ।
'ਤੇਰੇ ਪਿਤਾ ਦਾ ਕੀ ਨਾਂ ਏ ਭਾਈ।
'ਜ, ਚਾਚਾ ਸ਼ਾਮੂ।'
'ਅਤੇ ਤੇਰਾ? ਜੀ! ਭਾਈ ਰਾਮ ਸਿੰਘ।' ਸਾਡੇ ਮਿਤ੍ਰ ਦੀਆਂ ਅਖਾਂ ਵਿਚ ਹੈਰਾਨਗੀ ਸੀ।

'ਤੈਨੂੰ ਕੰਮ ਦਾ ਕਿਤਨਾ ਕੁ ਤਜਰਬਾ ਏ’ ਭਾਈ ਸ਼ਾਮ ਸਿੰਘ?

੬੭