ਪੰਨਾ:ਚਾਚਾ ਸ਼ਾਮ ਸਿੰਘ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਜੀ, ਕੋਈ ਚਾਲੀਆਂ ਕੁ ਸਾਲਾ ਦਾ।,
ਸਾਡੇ ਮਿਤ੍ਰ ਦੀਆਂ ਅਖਾਂ ਵਿਚ ਹੁਣ, ਪਰੇਸ਼ਾਨੀ ਸੀ।
‘ਅਤੇ ਉਮਰ ਤੇਰੀ?'
‘ਜੀ ਏਹ ਕੋਈ ਦਸ ਸਾਲ ਅਤੇ ਸਾਡੇ ਮਿਤ੍ਰ ਦੀਆਂ ਅਖਾਂ ਵਿਚ ਪਰੇਸ਼ਾਨੀ ਵੀ ਸੀ ਤੇ ਹੈਰਾਨਗੀ ਵੀ।
ਪਰ ਵਿਚ ਦੀ ਇਨਸਪੈਕਟਰ ਸਾਹਿਬ ਸਾਰੀ ਗਲ ਸਮਝ ਗਏ ਅਤੇ ਤਾੜੀ ਪੀ ਕੇ ਨਾ ਸੋਚੋ, ਮਾਰ ਕੇ ਖੜ ਖਿੜ ਹੱਸ ਪਏ। ਉਨ੍ਹਾਂ ਸਮਝ ਲਿਆ ਸੀ ਕਿ ਭਾਈ ਹੁਰਾਂ ਜਵਾਬ ਘੱਟ ਹੋਏ ਹਨ ਅਤੇ ਹੁਣ ਉਲਟ ਦਾ ਜਵਾਬ ਪੁਲਟ ਦੇ ਗਏ ਹਨ, ਪਰ ਸੀ ਉਹ ਚੰਗੀ, ਖੁਸ਼ ਰਹਿਣੀ, ਖੁਸ਼ਕਹਿਣੀ, ਖੁਸ਼ ਕਰਨੀ ਤਬੀਅਤ ਦੋ ਅਤੇ ਉਨ੍ਹਾਂ ਚਾਚਾ ਜੀ ਨੂੰ ਆਪਣਾ ਅਰਦਲੀ ਰੱਖ ਲਿਆ। ਅਸੀਂ ਜਾਂਦੇ ਹੋਏ ਆਪਣੇ ਮਿਤ੍ਰ ਨੂੰ ਦਸ ਗਏ ਕਿ ਅਰਦਲੀ ਦਾ ਨਾਂ ਸ਼ਾਮ ਸਿੰਘ ਹੈ ਅਤੇ ਚਾਚਾ ਜੀ ਨੂੰ ਇਹ ਕਹਿ ਤੁਰ ਆਏ ਜੋ ਦੇਖਣਾ ਹਮੇਸ਼ਾਂ ਅਸੀਂ, ਤੁਸੀਂ ਜੀ, ਅਤੇ ਹਜ਼ੂਰ ਕਹਿਣਾ ਅਤੇ ਕੰਮ ਜੀ ਲਾ ਕੇ ਕਰਨਾ।
ਗਰਮੀਆਂ ਦੇ ਦਿਨ, ਮੰਜੇ ਬਾਹਰ ਡਾਹੁੰਣ ਹੀ ਹੋਏ, ਚਾਚਾ ਜੀ ਇਨਸਪੈਕਟਰ ਸਾਹਿਬ ਕੋਲ ਗਏ। ਜੀ, ਜੇ ਤੂੰ ਕਹੇ ਤਾਂ। ਅਸੀਂ ਤੇਰਾ ਮੰਜਾ ਬਾਹਰ ਕਢ ਦੇਈਏ।

ਸਾਹਿਬ ਕਿਉਂ ਜੁ ਪਹਿਲੀ ਮਿਲਣੀ ਤੇ ਹੀ ਚਾਚਾ ਜੀ ਦੇ ਮੂਲ ਬੀਜ ਤੋਂ ਜਾਣੂੰ ਹੋ ਗਏ ਸਨ, ਇਸ ਲਈ ਉਨ੍ਹਾਂ ਉਤਰ ਵਿਚ ਹਸ ਕੇ ਹਾਂ ਕਰ ਦਿਤੀ, ਖੈਰ ਇਹ ਤਾਂ ਹੋਈ। ਦੋਹਾਂ ਦਿਨਾਂ ਮਗਰੋਂ ਸਾਹਿਬ ਦਾ ਇਕ ਮਹਿਮਾਨ ਆ ਗਿਆ। ਰਾਤ ਨੂੰ ਸੌਣ ਲਗਿਆਂ ਇਨਸਪੈਕਟਰ ਸਾਹਿਬ ਨੇ ਹਦਾਇਤ ਨਾਮਾਂ ਖਾਦਿਮ

੬੮