ਪੰਨਾ:ਚਾਚਾ ਸ਼ਾਮ ਸਿੰਘ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਬਾਬ ਦੋਇਮ ਦੀ ਤੇਰ੍ਹਵੀਂ ਸਤਰ ਵਿਚੋਂ ਹਦਾਇਤ ਕੀਤੀ ਕਿ ਰਾਤ ਨੂੰ ਸੌਣ ਲਗੇ ਮਹਿਮਾਨ ਦੇ ਸਰ੍ਹਾਣੇ ਪਾਣੀ ਦੀ ਗਡਵੀ ਜ਼ਰੂਰ ਰਖ ਦੇਣੀ। ਚਾਚਾ ਜੀ ਨੇ ਹਾਂ ਤਾਂ ਉਸੇ ਬਿੰਦ ਕਰ ਲਈ, ਪਰ ਅਗਲੇਰੇ ਬਿੰਦ ਉਨ੍ਹਾਂ ਸਾਹਿਬ ਨੂੰ ਫੇਰ ਪੁਛਿਆ, “ਜੀ, ਹਜ਼ੂਰ! ਗਡਵੀ ਸਰਾਣੇ ਦੇ ਉਪਰ ਰਖਣੀ ਹੈ ਜਾਂ ਹੇਠ?'
'ਓਏ ਮੁਰਖਾ! ਸਰਾਣੇ ਦੇ ਕੋਲ ਕਰ ਕੇ ਰਖੀਦੀ ਏ, ਹੇਠ ਉਪਰ ਨਹੀਂ।
‘ਬਹੁਤ ਅਛਾ ਜੀ।'
ਅਤੇ ਇਹ ਕਹਿ ਕੇ ਸਾਹਿਬ ਤਾਂ ਸੌਂ ਗਏ ਅਤੇ ਚਾਚਾ ਜੀ ਨੇ ਕੰਮ ਧੰਦਿਉਂ ਵੇਹਲੇ ਹੋ ਪਾਣੀ ਦੀ ਗੜਵੀ ਲਈ ਅਤੇ ਮਹਿਮਾਨ ਦੇ ਸਰਾਣੇ ਦੇ ਕੋਲ ਉਹਦੇ ਟਿਕਾਣ ਲਈ ਥਾਂ ਲਭਣ ਲਗੇ। ਚਾਚਾ ਜੀ ਡਰਨ ਪਈ ਮੰਜਾ ਉਚਾ ਨੀਵਾਂ ਏ ਕਿਤੇ ਗਡਵੀ ਲੁੜ੍ਹਕ ਨਾ ਜਾਏ, ਇਸ ਲਈ ਜਦੋਂ ਉਹ ਗਡਵੀ ਨੂੰ ਸਰਾਣੇ ਕੋਲ ਰੱਖ ਕੇ ਉਸ ਨੂੰ ਟਿਕਾਣ ਲਈ ਗਡਵੀ ਨੂੰ ਦਬਣ ਦਬਾਣ ਲਗੇ ਤਾਂ ਸਰਾਣੇ ਘੁਸਰ ਮੁਸਰ ਹੁੰਦੀ ਸੁਣ ਕੇ ਮਹਿਮਾਨ ਹੁਰੀ ਜਾਗ ਉਠੇ ਅਤੇ ਜਾਗਣ ਜਗਾਉਣ ਦੀ ਏਸ ਹਫੜਾ ਦਫੜੀ ਵਿਚ ਚਾਚਾ ਜੀ ਦੇ ਹਥੋਂ ਗੜਵੀ ਜੁ ਛੁਟੀ, ਪਾਣੀ ਬੁਗਲ ਬੁਗਲ ਕਰਦਾ ਮੁੰਧ ਗਿਆ ਅਤੇ ਮਹਿਮਾਨ ਭੀ ਮਾਨੋ ਖੁਸ਼ੀ ਦਾ ਮਾਰਿਆ ਬਿਸਤਰਿਉਂ ਟਪ ਕੇ ਇਕ ਬੰਨੇ ਜਾ ਖਲੋਤਾ। ਹੁਣ ਚਾਚਾ ਜੀ ਦਾ ਬੁਰਾ ਹਾਲ ਅਤੇ ਉਸ ਤੋਂ ਵੀ ਬੁਰਾ ਮਹਿਮਾਨ ਦਾ। ਨ੍ਹਾ ਰਫਤਨ ਨਾ ਪਾਏ ਮਾਂਦਨ।

ਇਹ ਗਲ ਜਾਂ ਸਵੇਰੇ ਇਨਸਪੈਕਟਰ ਸਾਹਬ ਨੇ ਸੁਣੀ ਤਾਂ

੬੯