ਪੰਨਾ:ਚਾਚਾ ਸ਼ਾਮ ਸਿੰਘ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦਾ ਅਜਬ ਹਾਲ ਸ। ਗੁਸੇ ਹੋਣ ਤਾਂ ਹਾਸਾ ਨਿਕਲ ਜਾਏ ਅਤੇ ਹਸਣ ਤਾਂ ਗੁੱਸਾ ਆ ਜਾਏ। ਖੈਰ ਇਹ ਵੀ ਆਈ ਗਈ ਹੋਈ।

ਹੁਣ ਚਾਚਾ ਜੀ ਨੂੰ ਸਾਹਿਬ ਨੇ ਤਾਕੀਦ ਕਰ ਰਖੀ ਸੀ ਕਿ ਹਥ ਧੁਆਣ ਵੇਲੇ ਪਰਨਾ ਜ਼ਰੂਰ ਨਾਲ ਲਿਆਉਣਾ ਚਾਹੀਦਾ ਹੈ। ਅਗਲੀ ਦੁਪਹਿਰੇ ਜਾਂ ਸਾਹਿਬ ਅਤੇ ਉਸ ਦਾ ਮਹਿਮਾਨ ਖਾਣਾ ਖਾਣ ਲਗੇ ਤਾਂ ਜਦੋਂ ਸਾਹਿਬ ਹਥ ਧੋ ਚਕੇ ਤਾਂ ਤੇੜ ਬਧੇ ਪਰਨੇ ਦਾ ਲਮਕਦਾ ਸਿਰਾ ਚਾਚੇ ਹੋਰਾਂ ਇਨਸਪੈਕਟਰ ਦੋ ਹਥ ਫੜਾ ਦਿਤਾ। 'ਜੀ ਹੋਤ ਤਾਂ ਪਰਨਾ ਲਭਾ ਨਹੀਂ, ਘੜੀ ਦੀ ਘੜੀ ਇਹਦੇ ਨਾਲ ਹੀ ਹਥ ਪੁੰਜ ਲਵੋ' ਪਰ ਕੀ ਪੁਛਦੇ ਹੋ ਸਾਹਿਬ ਦੀ, ਉਨਾਂ ਨੂੰ ਜੋ ਚਾਚਾ ਜੀ ਤੇ ਗੁੱਸਾ ਆਇਆ, ਇਕ ਰੰਗ ਆਵੇ ਅਤੇ ਇਕ ਰੰਗ ਜਾਵੇ, ਪਰ ਰੋਟੀ ਦਾ ਵੇਲਾ ਸੀ ਉਹ ਗੁੱਸੇ ਨੂੰ ਉਹਦੇ ਨਾਲ ਹੀ ਪੀ ਗਏ ਅਤੇ ਇਹ ਗਲ ਵੀ ਆਈ ਗਈ ਪੁਰਾਣੀ ਭਈ|
ਦੋਹਾਂ ਕੁ ਦਿਨਾਂ ਮਗਰੋਂ ਇਨਸਪੈਕਟਰ ਸਾਹਿਬ ਨੇ ਦੋ ਚਾਰ ਹੋਰ ਮਿਤ੍ਰਾਂ ਵਿਚ ਬੈਠੇ ਆਪਣੇ ਉਸ ਚਦਰ ਜੋੜੇ ਦੀ ਤਾਰੀਫ਼ ਕੀਤੀ, ਜਿਹੜਾ ਉਹ ਪਰਾਰਕੇ ਕਸ਼ਮੀਰੋਂ ਲਿਆਏ ਸਨ। ਦੋਸਤਾਂ ਨੇ ਕਿਹਾ ਕਿ ਉਹ ਦਿਖਾਉ ਤਾਂ ਸਹੀ ਤਾਂ ਸਾਹਿਬ ਨੇ ਆਪਣੇ ਅਰਦਲੀ ਨੂੰ ਆਵਾਜ਼ ਦਿਤੀ:
'ਓਏ ਸ਼ਾਮ ਸਿੰਘਾ।'
'ਜੀ ਹਜ਼ੂਰ!'
'ਓਏ ਅੰਦਰੋਂ ਮੇਰਾ ਜੋੜਾ ਲਿਆ।'
ਚਾਚਾ ਜੀ ਨੇ ਇਕ ਦੋ ਮਿੰਟ ਤਾਂ ਸੋਚਿਆ ਮਗਰੋ, ਦੀ

੭੦