ਪੰਨਾ:ਚਾਚਾ ਸ਼ਾਮ ਸਿੰਘ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਬ ਦਾ ਦਾ ਕੁੜਤਾ ਪਜਾਮਾ ਚੁਕ ਕੇ ਬਾਹਰ ਆ ਗਏ।
'ਓਏ ਮੁਰਖ ਦਿਆ ਬਚਿਆ, ਇਹ ਨਹੀਂ, ਉਹ ਜੋੜਾ ਲਿਆ ਜਿਹੜਾ ਪਰਾਰਕੇ ਸਾਲ ਲਿਆਇਆ ਸੀ' ਚਾਚਾ ਜੀ ਨੇ ਇਕ ਮਿੰਟ ਹੋਰ ਸੋਚਿਆ ਅਤੇ ਫੇਰ ਸਾਹਿਬ ਦੀਆਂ ਜੁਤੀਆਂ ’ਚੋੋਂ ਇਕ ਸਭ ਤੋਂ ਵਧੀਆ ਜੋੜਾ ਚਕ ਕੇ ਸਾਹਿਬ ਦੇ ਅਗੇ ਆ ਧਰਿਆ:-ਬਸ ਫੇਰ ਕੀ ਸੀ ਸਾਰੇ ਜਣੇ ਹਸ ਪਏ।
'ਉਏ ਔਂਤਰੀ ਦਿਆ, ਇਹ ਨਹੀਂ, ਓਏ ਉਹ ਜੋੜਾ ਲਿਆ ਜੇਹੜਾ ਮੈਂ ਪਰ ਕੇ ਸਾਲ ਕਸ਼ਮੀਰੋਂ ਲਿਆਇਆ ਸਾਂ।'
ਖੈਰ ਇਹ ਤੀਜੀ ਗਲ ਵੀ ਆਈ ਗਈ ਹੋਈ, ਚਾਰ ਕੁ ਦਿਨ ਮਗਰੋਂ ਸਾਹਿਬ ਦੌਰੇ ਉਤੇ ਚਲੇ ਗਏ ਅਤੇ ਆਪਣੇ ਦੂਜੇ ਚਪੜਾਸੀ ਨੂੰ ਨਾਲ ਲੈ ਗਏ। ਚਾਚਾ ਜੀ ਨੂੰ ਘਰ ਦੀ ਰਖਵਾਲੀ ਲਈ ਪਿਛੇ ਛਡ ਗਏ। ਸਾਹਿਬ ਦੀ ਗੈਰ ਹਾਜ਼ਰੀ ਵਿਚ ਉਨ੍ਹਾਂ ਦਾ ਇਕ ਮਾਮੂਲੀ ਜਿਹਾ ਮੇਲੀ ਗੇਲੀ ਉਨ੍ਹਾਂ ਨੂੰ ਮਾਮੂਲੀ ਜਹੇ ਤੌਰ ਤੇ ਮਿਲਣ ਗਿਲਣ ਆ ਨਿਕਲਿਆ-

‘ਕਿਓ ਬਈ, ਸਾਹਿਬ ਕਿਥੇ ਨੇ?'
‘ਜੀ ਸਾਹਿਬ ਨੂੰ ਦੌਰਾ ਏ।'
'ਓਏ ਦੌਰਾ?'
'ਜੀ ਹਾਂ, ਦੌਰਾ।'
‘ਬੜੀ ਤਕਲੀਫ ਹੁੰਦੀ ਹੋਣੀ ਏ?'
‘ਜੀ ਦੌਰੇ ਵਿਚ ਤਕਲੀਫ ਹੀ ਤਕਲੀਫ ਏ।'

੭੧