ਪੰਨਾ:ਚਾਚਾ ਸ਼ਾਮ ਸਿੰਘ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕਿਤਨੇ ਕੁ ਦਿਨ ਹੋ ਗਏ ਹਨ?'
‘ਜੀ ਅਜ ਤਿਨ ਦਿਨ।'
'ਅਤੇ ਅਜੇ ਦੌਰਾ ਖਤਮ ਨਹੀਂ ਹੋਇਆ?'
'ਨਹੀਂ-ਜੀ, ਅਜੇ ਤਾਂ ਸਗੋਂ ਇਕ ਦਿਨ ਹੋਰ ਬਾਕੀ ਏ|'
'ਉਹ! ਬੜਾ ਅਫਸੋਸ ਏ।'
ਇਹ ਕਹਿਕੇ ਉਹ ਰਬ ਦਾ ਬੰਦਾ ਚਲਦਾ ਬਣਿਆ, ਪਰ ਚਾਚਾ ਜੀ ਦੇ ਭਾ ਦੀ ਬਣ ਗਈ ‘ਬੀਬੀ ਜੀ ਨੇ ਜੋ ਅੰਦਰੋਂ ਉਪਰੋਕਤ ਗਲ ਬਾਤ ਸੁਣ ਪਾਈ ਤਾਂ ਉਨ੍ਹਾਂ ਚਾਚਾ ਜੀ ਨੂੰ ਅੰਦਰ ਸਦ ਬਲਾਇਆ। ਬਸ ਫੇਰ ਕੀ ਸੀ, ਅਲ੍ਹਾ ਦੇ ਤ ਬੰਦਾ ਲਏ, ਅਗੇ ਅਗੇ ਚਾਚਾ ਜੀ ਤੇ ਪਿਛੇ ਪਿਛੇ ਬੀਬੀ ਜੀ,'ਵੇ ਤੂੰ ਨਿਜ ਨੌਕਰ ਹੁੰਦਿਓਂ, ਵੇ ਤੂੰ ਜੰਮਿਆਂ ਕੌਣ ਸਰਦਾਰ ਜੀ ਨੂੰ ਦੌਰੇ ਪਾਣ ਵਾਲਾ, ਵੇ ਦੌਰੇ ਪੈਣ ਤੈਨੂੰ, ਪੈਣ ਤੇਰੇ ਘਰਦਿਆਂ ਨੂੰ, ਵੇ ਤੈਨੂੰ ਤਾਂ ਅਕਲ ਭੋਰੇ ਦੀ ਵੀ ਨਹੀਂ, ਗਲ ਕਰਨੀ ਤੇਨੂੰ ਨਾ ਆਵੇ, ਮਹਿਮਾਨ ਦਾ ਬਿਸਤ੍ਰਾ ਤੂੰ ਖਰਾਬ ਕਰ ਦਿੱਤਾ। ਹਥ ਧੁਆਣ ਦੀ ਤੈਨੂੰ ਜਾਚ ਨਹੀਂ, ਮੈਂ ਹੈਰਾਨ ਹਾਂ, ਬਈ ਸਰਦਾਰ ਜੀ ਹੋਰਾਂ ਤੈਨੂੰ ਰਖਿਆ ਕਿਸ ਮੁਰਖ ਦੇ ਕਹੋ; ਐਵੇਂ ਤੂੰ ਤੇ..........

ਚਾਚਾ ਜੀ ਤਾਂ ਸੁੰਨ ਹੋ ਗਏ। ਉਹਨਾਂ ਜ਼ਨਾਨੀਆਂ ਤਾਂ ਪਹਿਲਾਂ ਭੀ ਬਹੁਤੇਰੀਆਂ ਦੇਖੀਆਂ ਸਨ, ਪਰ ਆਹ ਬੀਬੀ ਜੀ ਤਾਂ ਪਹਿਲੀ ਵਾਰ ਹੀ ਡਿਠੇ ਸਨ ਟੁੰਨ ਮਟੁੰਨ, ਚਾਚਾ ਜੀ ਤਾਂ ਖੜੇ ਦੇ ਖੜੇ ਹੀ ਰਹਿ ਗਏ, ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਉਥੋਂ ਅਜਿਹੀ ਛੂਟ ਪਟੀ ਜੋ ਘਰ ਆਕੇ ਹੀ

੭੨