ਪੰਨਾ:ਚਾਚਾ ਸ਼ਾਮ ਸਿੰਘ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹ ਲਿਆ।
'ਬਾਹੂਗੁਰੂ ਦੀ ਫਤਹ, ਹੀਰਾ ਸਿੰਹਾਂ'
‘ਬਾਹਗੁਰੂ ਦੀ ਫਤਹ ਜੀ, ਕਿਧਰ! ਇਨਸਪਿਕਟ੍ਰ ਸਾਹਿਬ ਦੌਰੇ ਤੇ ਨਿ'
‘ਬਈ ਹੀਰਾ ਸਿੰਹਾਂ, ਹੋਰ ਤਾਂ ਜੋ ਮਰਜੀ ਆ ਕਹਿ, ਪਰ ਆਹ ਸੌਰੇ ਦੌਰੇ ਦਾ ਨਾਂ ਨਾ ਲਈਂ।'
'ਕਿਉਂ ਜੀ, ਹੋਇਆ ਕੀ?'
'ਓਏ ਹੋਣਾਂ ਕੀ ਸੀ, ਹੀਰਿਆ, ਮੈਂ ਇਹ ਅਰਦਲੀਆਂ ਫਰਦਲੀਆਂ ਨਹੀਓਂ ਕਰਨੀਆਂ, ਤੂੰ ਜਾਣ ਤੇਰਾ ਕੰਮ।'
‘ਫੇਰ ਵੀ, ਹੋਇਆ ਕੀ ਏ?'

'ਫੇਰ ਬਾਰਾਂ ਕੋਹ ਦਾ, ਹੋਣਾ ਕੀ ਸੀ, ਅਤੇ ਚਾਚੇ ਹੋਰਾਂ ਜੋ ਆਪਣੀ ਹਡ ਬੀਤੀ ਦੀ ਦੰਦ-ਕਥਾ ਸਾਨੂੰ ਸਰਵਣ ਕਰਾਈ ਤਾਂ ਅਸੀ ਤਾਂ.......

੭੩