ਪੰਨਾ:ਚਾਚਾ ਸ਼ਾਮ ਸਿੰਘ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਬਾ ਕੋਲ ਵੀ ਚਲ ਕੇ ਸਿਫਾਰਸ਼ਾਂ ਲਾ ਆਵਨੇ ਹਾਂ, ਪ੍ਰੰਤੂ ਚਾਚਾ ਜੀ ਨੇ ਨੱਨਾ ਕੁਝ ਉਸੇ ਜ਼ੋਰ ਨਾਲ ਫੜ ਰਖਿਆ ਕਿ ਜਿਸ ਜ਼ੋਰ ਨਾਲ ਸਾਡੇ ਪਰਚਾਰਕ ਨਵੀਂ ਨਵੀਂਂ ਵਹੁਟੀ ਨੂੰ ਭੱਬਾ ਫੜਨ ਲਈ ਸਿਖਸ਼ਾ ਦੇਂਦੇ ਹਨ ਅਤੇ ਅਸੀਂ ਆਪਣੀ ਸਾਰੀ ਕੋਸ਼ਸ ਦੇ ਬਾਵਜੂਦ ਭੀ ਅਗੇ ਨਾ ਵਧ ਸਕੇ ਅਤੇ ਸਾਨੂੰ ਆਪਣੇ ਨੀਅਤ ਕੀਤੇ ਹੋਏ ਪਰੋਗਰਾਮ ਅਨੁਸਾਰ ਪਿਛੇ ਹੀ ਹਟਣਾ ਪਿਆ | ਅਸੀਂ ਪਿਛੇ ਹਟਦੇ ਹੋਏ ਕੋਈ ਨਵਾਂ ਮੋਰਚਾ ਲਾਣ ਦੀ ਫਿਕਰ ਵਿਚ ਹੀ ਸਾਂ ਜੋ ਸਾਨੂੰ ਸਾਡੇ ਮਾਮੇ ਦੇ ਸਾਲੇ ਦੇ ਭਣੇਵੇਂ ਦੇ ਜੁਆਈ ਦੀ ਪਤਰਕਾ ਰੂਪੀ ਕੁ ਕ ਅਪੜ ਪਈ, ਅਤੇ ਏਸ ਪਤਰਕਾ ਵਿਚ ਉਸਨੇ ਸਾਨੂੰ ਆਪਣੇ ਸਾਂਢੂ ਦੀ ਸ਼ਾਦੀ ਖਾਨਾ ਬਰਬਾਦੀ ਵਿਚ ਸ਼ਾਮਲ ਹੋਣ ਲਈ ਸਦ ਘਲਿਆ ਹੋਇਆ ਸੀ। ਹੁਣ ਸਾਡੇ ਲਈ ਬੜੀ ਔਖ ਦਾ ਸਾਹਮਣਾ ਹੋਇਆ, ਏਡੇ ਨਜ਼ਦੀਕੀ ਰਿਸ਼ਤੇਦਾਰ ਨੂੰ ਨਾਂਹ ਕਰਨੀ ਵੀ ਮੁਸ਼ਕਲ ਤੇ ਹਾਂ ਭਰਨੀ ਵੀ ਕੇਹੜਾ ਆਸਾਨ ਸੀ। ਅਖੀਰ ਨੂੰ ਕਾਫੀ ਸਮਾਂ ਦਿਮਾਗ ਲੜਾ ਕੇ ਅਸੀਂ ਏਸ ਮੁਆਮਲੇ ਕੇ ਬੀਚ ਮੈਂ ਆਪਣੇ ਚਾਚੇ ਦੀ ਰਾਏ ਲਈ।
'ਚਾਚਾ ਜੀ।'
‘ਹਾਂ, ਬਚੂ|'
'ਐਹ, ਇਕ ਸੌਹਰੀ ਦੀ ਚਿਠੀ ਨੇ ਬੜਾ ਤੰਗ ਕੀਤਾ ਏ, ਬਈ ਵਿਆਹ ਏ ਤੇ ਤੁਸੀਂ ਜ਼ਰੂਰ ਜੰਝੇ ਚੜ੍ਹੋ।'

'ਮੈਂ, ਹੀਰਿਆ।'
' ਨਹੀਂ ਚਾਚਾ ਜੀ ਮੈਂ।'
' ਹਲਾ, ਮੈਂ ਆਖਿਆ ਕਿਰੇ ਮੈਂ।'

੭੫