ਪੰਨਾ:ਚਾਚਾ ਸ਼ਾਮ ਸਿੰਘ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਚਾਉ ਕਰਕੇ ਟਾਂਗੇ ਵਾਲੇ ਕੋ ਤੋਂ ਬਿਦਾ ਕੀਆ ਔਰ ਟਿਕਸ ਲੈ ਕਰ ਟੇਸ਼ਨ ਕੇ ਅੰਦਰ ਬਿਰਾਜਮਾਨ ਹੋਏ ਗਏ।'
‘ਗਡੀ ਆ ਗਈ ਏ, ਹੀਰਿਆ?'
ਆਉਂਦੀ ਤਾਂ ਤੁਹਾਨੂੰ ਵੀ ਤਾਂ ਦਿਸ ਪੈਂਦੀ, ਚਾਚਾ ਜੀ।'
' ਹਛਾ, ਗੱਡੀ ਕਿਧਰੋਂ ਆਉਣੀ ਏਂ?
‘ਿਜਧਰੋਂ ਦੀ ਰੋਜ਼ ਆਉਂਦੀ ਏ?'
(ਪੰਜਾਬ ਅਸੰਬਲੀ ਦੇ ਕਈ ਕੁ ਹਮਾਤੜ ਮੇਲ ਮੈਂਬਰਾਂ ਦੀ ਤਰਾਂ ਚਾਚਾ ਜੀ ਦੀ ਇਹ ਸ਼ਾਰਟ ਨੋਟਿਸ ਸਵਾਲ ਪੁਛਣ ਦੀ ਆਦਤ ਤੋਂ ਅਸੀਂ ਬੜੀ ਛੇਤੀ ਹੀ ਘਬਰਾ ਜਾਂਦੇ ਹਾਂ)
‘ਰੋਜ਼ ਕਿਧਰੋਂ ਆਉਂਦੀ ਏ, ਹੀਰਿਆ?'
‘ਜਿਧਰੋੋਂ ਦੀ ਅਜ ਆਏਗੀ।'
‘ਹਲਾ, ਤੇ ਏਥੇ ਠਹਿਰੇਗੀ ਵੀ?'
'ਨਹੀਂ, ਚਾਚਾ ਜੀ।
' ਅਛਾ, ਪਰ ਆਇਗੀ ਕਦੋਂ?'
'ਅਠ ਵੱਜ ਕੇ ਪੰਜਤਾਲੀਆਂ ਮਿੰਟਾਂ ਤੇ।'
‘ਤੇ, ਤੂੰ ਤਾਂ ਕਲ ਕਹਿੰਦਾ ਸੈਂ, ਪੌਣੇ ਨੌਂ ਵਜੇ।'
‘ਇਕ ਗਲ ਏ, ਚਾਚਾ ਜੀ'
'ਇਕ ਕਿਥੇ, ਇਹ ਤਾਂ ਦੋ ਹੋ ਗਈਆਂ'
‘ਫੇਰ ਹੋਣ ਦਿਓ ਨੇ, ਚਾਚਾ ਜੀ, ਛਡੋ ਖੈਹੜਾ '
‘ਤੇ, ਅਜ ਗਡੀ ਆਈ ਕਿਉਂ ਨਹੀਂ'
ਇਤਨੇ ਨੂੰ ਇਕ ਹੋਰ ਸ਼ਰੀਫ ਆਦਮੀ ਸਾਡੇ ਕੋਲ ਆ ਖਲੋਤਾ, ਉਸ ਕਿਹਾ,

'ਅਜ ਗੱਡੀ ਲੇਟ ਹੋ ਗਈ ਏ'

੭੭