ਪੰਨਾ:ਚਾਚਾ ਸ਼ਾਮ ਸਿੰਘ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਲਾ, ਲੇਟ ਗਈ ਏ'
‘ਲੇਟੀ ਤਾਂ ਨਹੀਂ, ਬਾਬਾ ਜੀ, ਪਰ ਆਵੇਗੀ ਦੇਰ ਨਾਲ।'
ਪਰ ਇਤਨੇ ਨੂੰ ਗਡੀ ਦੀ ਘੰਟੀ ਹੋ ਗਈ, ਚਾਚਾ ਜੀ ਨੇ ਤਾਂ ਮੋਢੇ ਲਾਇਆ ਆਪਣਾ ਖੇਸ ਘੁਟ ਫੜਿਆ ਅਤੇ ਅਸੀਂ ਆਪਣਾ ਹਥ-ਬੈਗ ਚਕ ਖੜੋਤੇ, ਕਰਦਿਆਂ ਕਰਾਂਦਿਆਂ ਨੂੰ ਗਡੀ ਵੀ ਆਇ ਖੜੋਤੀ ਅਤੇ ਅਸੀਂ ਸਣੇ ਚਾਚਾਅਮ ਦੇ ਇਕ ਸੌ ਤੇ ਗਿਆਰਾਂ ਨੰਬਰ ਦੇ ਡਬੇ ਵਿਚ ਜਾਏ ਬੈਠੇ। ਗਡੀ ਟੁਰਨ ਦਾ ਵੇਲਾ ਹੋਇਆ ਤਾਂ ਪਤਾ ਨਹੀਂ ਕਿਉਂ ਤੇ ਕਿਉਂਕਰ ਹੋਇਆ ਖਪ ਖਪ ਮੋਏ ਸਿਆਣੇ।

ਚਾਚਾ ਜੀ ਨੂੰ ਜਿਵੇਂ ਯਾਦ ਆ ਗਿਆ ਜੁ ਟਾਂਗੇ ਵਾਲੇ ਨੇ ਚਵਾਨੀ ਵਿਚੋਂ ਚਾਰ ਪੈਸੇ ਨਹੀਂ ਸਨ ਮੋੜੋ। ਬਸ ਫੇਰ ਕੀ ਸੀ, 'ਮੈਂ ਹੋੜ ਰਹੀ, ਮੈਂ ਹਾੜ ਰਹੀ, ਤੂੰ ਰਾਜੇ ਬਾਗ ਨਾਂ ਜਾਂਈ ਵੇ ਬਟੋਰਿਆ, ਮੈਂ ਕਹਿੰਦਾ ਹੀ ਰਿਹਾ ਪਰ ਜਿਵੇਂ ਬਟੇਰੀ ਦੀ ਗਲ ਸੁਣੀ ਅਣ-ਸੁਣੀ ਕਰਕ ਬਟੇਰਾ ਉਡਾਰੀ ਮਾਰ ਗਿਆ ਸੀ ਤਿਵੇਂ ਹੀ ਭਤਰੀਏ ਦੇ ਕਹਿੰਦਿਆਂ ਕਹਾਂਦਿਆਂ, ਚਾਚਾ ਸਵਾਰੀਆਂ ਨਾਲ ਖਹਿੰਦਿਆਂ ਖਹਾਂਦਿਆਂ, ਕੁਝ ਢਹਿੰਦਿਆਂ, ਕੁਝ ਢਾਂਹਦਿਆਂ, ਐਹ ਜਾ, ਔਹ ਜਾ, ਗੋਟ ਵਿਚੋਂ ਦੀ ਸ਼ੜਪ ਦੇ ਕੇ ਬਾਹਰ ਨਿਕਲ ਦੌੜਿਆ। ਸਾਨੂੰ ਫਿਕਰ, ਬਈ ਕਿਵੇਂ ਬਣੂੰ, ਇਤਨੇ ਨੂੰ ਗਾਰਡ ਦੀ ਹਰੀ ਝੰਡੀ ਹਿਲਣ ਲਗ ਪਈ, ਉਧਰੋਂ ਝੰਡੀ ਹਿਲੇ ਤੇ ਏਧਰ ਸਾਡਾ ਦਿਲ, ਝੰਡੀ ਤਾਂ ਕੁਝ ਕੁ ਹਿਲ ਹਿਲਾ ਕੇ ਥੰਮ ਵੀ ਗਈ ਪਰ ਸਾਡਾ ਦਿਲ ਬਦਸਤੂਰ ਹਿਲਦਾ ਹੀ ਰਿਹਾ ਅਤੇ ਇਤਨੇ ਨੂੰ ਸਾਡੇ ਥਲਿਓੁਂ ਦੀ ਗੱਡੀ ਵੀ ਜੁ ਹਿਲਦੀ ਅਸੀਂ ਮਹਿਸੂਸੀ; ਫਿਰ ਤਾਂ ਜਨਾਬੇ

੭੮