ਪੰਨਾ:ਚਾਚਾ ਸ਼ਾਮ ਸਿੰਘ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਲੀ, ਪ੍ਰਮੇਸ਼ਵਰ ਤੁਹਾਡੀ ਉਮਰ ਵਧਾਵੇ, ਅਸੀਂ ਆਪ ਵੀ ਹਿਲੇ ਤੇ ਹਿਲਦੇ ਹਿਲਦੇ ਪਲੈਟਫਾਰਮ ਉਤੇ ਜਾ ਉਤਰੇ। ਅਸੀਂ ਆਪਣੀ ਹਾਲਤ ਤੇ ਕੁਝ ਕੁ ਵਿਚਾਰ ਅਜੋਂ ਸ਼ੁਰੂ ਹੀ ਕੀਤੀ ਸੀ ਜੋ ਚਾਚਾ ਜੀ ਵਾ ਵਰੋਲੇ ਵਾਂਗੂੰ ਉਡਦੇ ਉਡਦੇ ਫਾਟਕ ਵਿਚੋਂ ਦੀ ਨਿਕਲ ਗੱਡੀ ਦੇ ਸਾਹਮਣੇ ਡਬੇ ਵਿਚ ਜਾ ਧਮਕੇ, ਉਹਨਾਂ ਨੂੰ ਏਸ ਤਰ੍ਹਾਂ ਕਰਦਿਆਂ ਦੇਖ ਅਸਾਂ ਵੀ ਹਿੰਮਤ ਕੀਤੀ ਅਤੇ ਗਡੀ ਦਾ ਇਕ ਡੰਡਾ ਫੜ ਲਮਕ ਗਏ, ਪਰ ਜਿਵੇਂ ਕਿ ਸਾਡੇ ਮਸਤਕ ਵਿਚ ਏਵੇਂ ਹੀ ਅੰਕਿਤ ਸੀ, ਚਾਚਾ ਜੀ ਨੂੰ ਜੋ ਡਬੇ ਵਿਚ ਅਸੀਂ ਨਜ਼ਰ ਨਾ ਪਏ, ਉਹਨਾਂ ਦੇ ਮਾਨੋ ਹਥ ਪੈਰ ਹੀ ਫੁਲ ਗਏ, ਕਿਉਂ ਜੋ ਅਸਾਂ ਦੇਖਿਆ, ਹਿਲਦੀ ਗੱਡੀ ਵਿਚੋਂ ਉਹ ਇਉਂ ਦੀ ਛਾਲ ਮਾਰਕੇ ਬਾਹਰ ਆਏ ਜਿਵੇਂ ਕਿ ਪਿੰਜਰੇ ਵਿਚੋਂ ਦੀ ਚੂਹਾ ਬਾਹਰ ਫੁਦਕਦਾ ਹੈ ਪਰ ਇਤਨੇ ਨੂੰ ਹੀ ਜੁ ਚਾਚੇ ਹੋਰਾਂ ਸਾਨੂੰ ਆਪਣੇ ਸਾਹਮਣੇ ਦੇ ਡੰਡੇ ਨਾਲ ਲਮਕਦੇ ਜਾਂਦਾ ਵੇਖ ਪਾਇਆ ਤਾਂ ਉਹਨਾਂ ਦੇ ਪਿੰਡੇ ਵਿਚ ਵੀ ਜਾਨ ਆਈ ਅਤੇ ਉਹ ਵੀ ਲਗੇ ਸੌਂ ਗਜ਼ ਦੀ ਦੌੜ ਲਾਣ, ਪਰ ਠੀਕ ਏਸੇ ਸਮੇਂ, ਰਬ ਇਹਨਾਂ ਬਾਬੂਆਂ ਨਾਲ ਸਿਝੇ, ਭਲੇਮਾਣਸਾਂ ਨੂੰ ਕੰਮ ਨਹੀਂ ਤਾਂ ਘੜੰਮ ਹੀ ਸਹੀ, ਇਕ ਰੇਲ ਬਾਬੂ ਨੇ ਅਗਾਂਹ ਹੋਕੇ ਚਾਚਾ ਜੀ ਨੂੰ ਲੱਕੋਂ ਚਾ ਫੜਿਆ ਅਤੇ ਬੇਬਸ ਹੋਏ ਲਗੇ ਚਾਚਾ ਜੀ ਹਥ ਹਵਾ ਨੂੰ ਤੇ ਪੈਰ ਜ਼ਮੀਨ ਤੇ ਮਾਰਨ, ਪਰ ਭਾਈ ਸਾਹਿਬ ਕੀ ਬਣਦਾ ਸੀ, ਕਿਸਮਤ ਅੱਗੇ ਕੀ ਚਾਰਾ ਤੇ ਕੀ ਭੂਸਾ, ਅਸੀਂ ਵੀ ਗੱਡੀ ਨੂੰ ਅਲਵਿਦਾ ਕਹੀ ਅਤੇ ਆਪਣੇ ਚਾਚਾ ਜੀ ਕੋਲ ਆ ਖੜੋਤੇ ਅਤੇ ਕੁਝ ਕੁ ਸਮਾਂ ਮਗਰੋਂ ਸਾਡੀ ਇਹ ਮਾਤਮੀ ਜੋੜੀ, ਲੱਤਾਂ ਧਰੂੰਹੀ, ਮੇਲਿਉਂਂ ਮੁੜਦੀ ਬੁਢੀ ਵਾਂਗ ਹੌਲੀ ਹੌਲੀ ਘਰ ਜਾ

੭੯