ਪੰਨਾ:ਚਾਚਾ ਸ਼ਾਮ ਸਿੰਘ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਪੜੀ ਅਤੇ ਅਗਾੜੀ ਅੰਦਰ ਵੜਦਿਆਂ ਹੀ ਸਾਡੀ ਲੋਕਲ ਸੈਲਫ ਗੌਰਮਿੰਟ ਵਲੋਂ ਮੁੰਦਰਜਾ ਜ਼ੈਲ ਮਾਨ ਪੱਤਰ ਸਾਡੀ ਅਤੇ ਸਾਡੇ ਚਾਚਾ ਜੀ ਦੀ ਸੇਵਾ ਵਿਚ ਜ਼ੋਰ, ਜ਼ਬਰ ਅਤੇ ਪੇਸ਼ ਕੀਤਾ ਗਿਆ।

ਰੇਲ ਗਈ, ਪੈਸੇ ਭੀ ਗੁਆਏ
ਬੁਧੂ ਮੀਆਂ ਘਰ ਕੋ ਆਏ
‘ਮਾਂ ਵਾਰੀ ਏ, ਜੰਟਰਮੈਨੋ'
ਸਾਡੀ ਵਹੁਟੀ ਕਿਹਾ ਸੁਣਾਏ
ਮੈਂ ਕੀ ਕਰਦਾ ਮੇਰੀ ਨਾਰੋ
ਇਹ ਚਾਚੇ ਸ਼ਾਮੂ ਦੇ ਕਾਰੇ
ਨਾ ਇਹ ਮਰੇ ਨਾ ਮੰਜਾ ਦੇਵੇ
ਹੀਲੇ ਕਰ ਕਰ ਅਸੀਂ ਤਾਂ ਹਾਰੇ।
ਚਾਚਾ ਜੀ, ਪਰ ਓੁਸੇ ਕਾਲ
ਬੋਲ ਪਿਆ, ਨਾਲ ਹੀ ਨਾਲ
ਮੰਜੇ ਦੀ ਨਾ ਲੋੜ ਵੇ ਹੀਰਿਆ
ਮੈਂ ਸੌਂ ਜਾਊਂ, ਤੇਰੇ ਨਾਲ।

ਖੈਰ ਏਸ ਸੁਆਗਤ ਨੇ ਸਾਡੇ ਮੂੰਹਾਂ ਤੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ, ਅਤੇ ਅਸੀਂ ਅਗਲੀ ਭਲਕ ਦੀ ਤਿਆਰੀ ਉਸੇ ਵਕਤ ਤੋਂ ਹੀ ਅਰੰਭ ਦਿਤੀ। ਲਉ ਫੇਰ ਅਗਲੀ ਨੂੰ ਭਲਕ ਦੀ ਤੁਹਾਡੇ ਨਾਲ ਅਗਲੇਰੀ ਭਲਕ ਨੂੰ।

੮੦