ਪੰਨਾ:ਚਾਚਾ ਸ਼ਾਮ ਸਿੰਘ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦

ਚਾਚਾ ਜੀ ਦੇ ਸ਼ਗਨ

ਚਾਅ ਮੁਕਲਾਵੇ ਦਾ ਗੱਡੀ ਚੜਦੀ...... ਅਸੀਂ ਤਾਂ ਅਗਲੀ ਭਲਕੇ ਏਸੇ ਕਾਰਨ ਸਦੇਹਾਂ ਹੀ ਉਠ ਬੈਠੇ, ਪਰ ਚਾਚਾ ਸ਼ਾਮ ਸਿੰਘ ਜੀ ਮੂਰਖਿੰਦਰ ਬਹਾਦਰ ਸਨ ਜੋ ਅਜੋਂ ਵੀ ਆਪਣੀ ਅਫ਼ਲਾਤੂਨੀ ਵਿਚ ਲਿਪਟੇ ਲਿਪਟਾਏ, ਸਿਰ ਗੋਡਿਆਂ ਵਿਚ ਅਤੇ ਗੋਡੇ ਢਿੱਡ ਵਿਚ ਫਸਾਏ ਠੀਕ ਏਸ ਤਰ੍ਹਾਂ ਨੀਂਦਰਾ ਕਟ ਰਹੇ ਸਨ, ਜਿਵੇਂ ਜਾਣੀਦਾ ਹੋਵੇ ਨਾ ਹੋਵੇ, ਉਹਨਾਂ ਦੇ ਬਜ਼ੁਰਗ ਦੇ ਬਜ਼ੁਰਗ ਅਤੇ ਇਹਨਾਂ ਬਜ਼ੁਰਗਾਂ ਦੇ ਵੀ ਬਜ਼ੁਰਗਾਂ ਵਿਚੋਂ ਕਿਸੇ ਬਜ਼ੁਰਗ ਦੀ ਪੀੜੀ ਕਿਸੇ ਕੱਛੂ ਕੁੰਮੇ ਦੇ ਪੀਹੜੇ ਨਾਲ ਮੇਲ ਖਾਈ ਹੋਈ ਸੀ - ਭਾਵੇਂ ਨਾਨਾ ਪਰਕਾਰ ਦੀ ਸਾਰੀ ਕੋਸ਼ਿਸ਼ ਦੇ ਬਾਵਜੂਦ ਵੀ ਅਸੀਂ ਅਜ ਦਿਨ ਤੋੜੀ ਇਹ ਨਹੀਂ ਜਾਣ ਸਕੇ, ਜੁ ਉਹ ਮੇਲ ਕੋਈ ਬੰਬਈ ਮੇਲ ਸੀ ਜਾਂ ਕੋਈ ਪੰਜਾਬ ਮੇਲ ਜਾਂ ਕਿ ਉਹ ਮੇਲ ਉਂਝ ਹੀ ਕਿਸੇ ਸ਼ਾਦੀ ਦਾ ਮੇਲ ਸੀ ਜਾਂ

੮੧