ਪੰਨਾ:ਚਾਚਾ ਸ਼ਾਮ ਸਿੰਘ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਹਿਮ ਕਰ ਹੀ ਲੈਂਦਾ ਹੈ ਅਤੇ ਸਾਡੇ ਚਾਚਾ ਜੀ ਕਹਿੜਾ ਗੱਧੇ ਸਨ ਜੋ ਵਹਿਮ ਨਾ ਕਰਦੇ, ਉਹ ਵੀ ਆਦਮੀ ਸਨ ਤੇ ਉਹਨਾਂ ਦੇ ਵੀ ਵਹਿਮ ਸਨ - ਮਾੜੇ ਵਹਿਮਾਂ ਵਿਚੋਂ ਚਾਚਾ ਜੀ ਦੇ ਨੇਕ ਖਿਆਲ ਅਨੁਸਾਰ, ਉਬਾਸੀ, ਨਿਛ, ਹਿਜਕੀ, ਅਤੇ ਡਕਾਰ ਸਭ ਤੋਂ ਮਾੜੇ ਵਹਿਮ ਸਨ।

ਏਸ ਤੋਂ ਉਤਰ ਕੇ ਰੋਟੀ ਖਾਂਦਿਆਂ ਬਾਬੇ ਦੀ ਦਾੜੀ ਦਾ ਹਿਲਣਾਂ, ਇਕ ਜੁੱਤੀ ਦਾ ਦੂਜੀ ਉਤੇ ਚੜ੍ਹ ਜਾਣਾ, ਅਖ ਦਾ ਰੜਕਣਾ, ਬਿਜਲੀ ਦਾ ਕੜਕਣਾ, ਪਾਧੇ ਦਾ ਬੜਕਣਾ, ਭਿਤਾਂ ਦਾ ਜੜਕਣਾ, ਪਤੀਲੇ ਦਾ ਖੜਕਣਾ, ਦਾਲ ਦਾ ਤੜਕਣਾ, ਦੇਗਚੀ ਦਾ ਗੜਕਣਾ, ਘੋੜ ਦਾ ਅੜਕਣਾ, ਮੁਟਿਆਰ ਦਾ ਮੜਕਣਾ, ਮਸਾਲੇ ਦਾ ਤੜਕਣਾ, ਅਤੇ ਜੁਆਨ ਸੁਨਿਆਰੀ ਦਾ ਸਰੋ ਬਜ਼ਾਰ ਨਕ ਸੁਣਕਣਾ ਇਹ ਸਾਰੀਆਂ ਜਾਂ ਇਹਨਾਂ ਵਿਚੋਂ ਕਿਸੇ ਇਕ ਦਾ ਵੀ ਹੋ ਜਾਣਾ ਚਾਚਾ ਜੀ ਲਈ ਭੈੜੇ ਸ਼ਗਨਾਂ ਦਾ ਸੂਚਕ ਸੀ ਅਤੇ ਫੋਰ ਉਹ ਕਿਸੇ ਕੰਮ ਲਈ ਵੀ ਘਰੋ ਨਾ ਸੁ ਨਿਕਲਦੇ, ਪਰ ਇਹਦੇ ਨਾਲ ਨਾਲ ਚਾਚਾ ਜੰਨੇ ਚੰਗੇ ਸ਼ਗਨ ਵੀ ਮਿਥੇ ਹੋਏ ਸਨ, ਮਿਸਾਲ ਲਈ ਉਹ ਸਵੇਰੋ ਨਰਨੇ ਕਾਲਜੇ ਚੁਹੜੀ ਨੂੰ ਕਰਣਾ ਬੜਾ ਨੇਕ ਸਮਝਦੇ ਸਨ, ਏਸੇ ਤਰ੍ਹਾਂ ਰਾਤ ਨੂੰ ਸੀਸੇ ਵਿਚ ਆਪਣਾ ਮੁੂੰਹ ਵੇਖਣਾ, ਮਿਟੀ ਵਿਚ ਚਿੜੀ ਦੇ ਨਹਾਉਣ ਨੂੰ, ਕਾਂ ਦੀ ਠੁੰਗ, ਗਧੇ ਦੀ ਹਿਣਕ, ਗਿਦੜ ਦੀ ਅਊਂ ਅਊਂ ਤੇ ਕਤੂਰੇ ਦੀ ਟਊਂ ਟਊਂ ਨੂੰ ਦੀਵੇ ਦੀ ਲਾਟ ਦੇ ਹਿਲਣ ਨੂੰ, ਅਤੇ ਤੁਰਦਿਆਂ ਜੁੱਤ ਦੇ ਚੀਕਣ ਨੂੰ ਬੜਾ ਨੇਕ ਖਿਆਲ ਕਰਦੇ ਸਨ, ਪਰ ਉਸ ਇਨ ਹੋਣੀ ਜੋ ਇਵੇਂ ਹੀ ਸੀ, ਨਾ ਹੀ ਤਾਂ ਸਾਡੇ ਚਾਚਾ ਜੀ ਨੂੰ ਦੇਖ ਕੇ ਕੋਈ ਕੁੱਤਾ ਹੀ ਟੋਂਕਿਆ ਅਤੇ ਨਾ ਕਿਸੇ ਕਾਗ ਨੇ ਹੀ ਠੁੰਗ

੮੬