ਪੰਨਾ:ਚਾਚਾ ਸ਼ਾਮ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਨੂੰ ਹਰੇਕ ਸਮੇਂ ਵਰਤ ਸਕਦੀ ਹੈ। ਤੇ ਇਹਦੀ ਵਰਤਣ
ਵਿਧੀ ਏਸ ਪ੍ਰਕਾਰ ਹੈ-ਵਿਹਲ ਦਾ ਕੋਈ ਸਮਾਂ ਲਭੋ, ਦਿਨ
ਰਾਤ ਦਾ ਕੋਈ ਵੇਰਵਾ ਨਹੀਂ, ਏਸੇ ਤਰ੍ਹਾਂ ਮੌਸਮ ਦਾ ਵੀ ਕੋਈ
ਖਿਆਲ ਨਹੀਂ। ਜੇ ਸਫਰ ਜਾ ਹਹੇ ਹੋਵੋ ਤਾਂ ਫੇਰ ਤਾਂ ਸਭ
ਤੋਂ ਹੀ ਚੰਗਾ, ਇਹ ਨੁਸਖਾ ਪਹਿਲੇ ਤੋਂ ਹੀ ਖਰੀਦ ਕੇ
ਰਖ ਲਵੋ, ਤੇ ਜਿਥੇ ਵੀ ਸੰਭਾਲ ਸਕੋਂ, ਬੈਗ ਵਿਚ, ਬਿਸਤਰੇ
ਵਿਚ, ਸੂਟ ਕੇਸ ਜਾਂ ਓਵਰ ਕੋਟ ਦੀ ਜੇਬ ਵਿਚ, ਇਹਨੂੰ
ਸੰਭਾਲ ਲਓ, ਤੇ ਜਿਵੇਂ ਹੀ ਸਮਾਂ ਮਿਲੇ, ਇਹਨੂੰ ਪੜ੍ਹਨਾ
ਸ਼ੁਰੂ ਕਰ ਦਿਓ ਤੁਹਾਡੀ ਪੁੜਪੜੀ ਦਰਦ ਕਰਦੀ ਹੋਵੇ, ਬਵਾਸੀਰ
ਦੀ ਬੀਮਾਰੀ ਹੋਵੇ, ਘਰੋਂ ਵਹੁਟੀ ਨਾਲ ਲੜ ਕੇ
ਆਏ ਹੋਵੋ, ਬਾਹਰੋਂ ਕਾਰੋਬਾਰ ਵਿਚ ਘਾਟਾ ਪੈ ਗਿਆ
ਹੋਵੇ, ਮੁਕਦਮਾ ਹਾਰ ਗਏ ਹੋਵੋ, ਔਲਾਦ ਵਲੋਂ ਦੁਖੀ
ਹੋਵੇ ਗਲ ਕੀ ਲੋਕ ਪਰਲੋਕ ਦਾ ਤੁਹਾਨੂੰ ਕੋਈ ਵੀ ਗਮ ਹੋਵੇ
ਇਹ ਨੁਸਖਾ ਇਸ਼ਤਿਹਮਾਲ ਕਰੋ। ਪੰਜਾਂ ਮਿੰਟਾਂ ਅੰਦਰ
ਹੀ ਤੁਹਾਡੇ ਲਮਕੇ ਚਿਹਰੇ ਦੀ ਮੁਰੰਮਤ ਹੋ ਜਾਵੇਗੀ ਤੇ
ਅਗਲੇਰੇ ਪੰਜਾਂ ਮਿੰਟਾਂ ਅੰਦਰ ਤੁਹਾਡੀ ਤਬੀਅਤ ਮਾਸ਼ਾ
ਅਲਾ ਇਓਂ ਦੀ ਖੁਲ ਜਾਵੇਗੀ ਕਿ ਜਿਵੇਂ ਕਦੇ ਬੰਦ ਹੀ ਨਾ ਸੁ
ਹੋਈ। ਜਿਓਂ ਜਿਓਂ ਇਹਦਾ ਅਸਰ ਹੋਏਗਾ ਤਹਾਡੀ ਸਿਰ
ਪੀੜ ਘਟਦੀ ਤੇ ਢਿਡ ਪੀੜ ਵਧਦੀ ਜਾਏਗੀ ਪਰ ਇਹਦੀ
ਕੋਈ ਚਿੰਤਾ ਨਹੀਂ ਕਰਨੀ। ਕੌਈ ਘੰਟੇ ਡੇਢ ਕੁ ਮਗਰੋਂ
ਜਦੋਂ ਨੁਸਖਾ ਚੰਗੀ ਤਰ੍ਹਾਂ ਅਸਰ ਕਰ ਜਾਏ, ਤੁਸਾਂ ਆਪਣੇ
ਆਲੇ ਦੁਆਲੇ ਨਜ਼ਰ ਮਾਰੋ ਤੇ ਰਤਾ ਕੁ ਨੀਜ ਲਾਇਆਂ-ਜੇ
ਐਨਕ ਦੀ ਵਾਦੀ ਏ, ਬਿਸ਼ੱਕ ਦੀ ਖੋਪੇ ਚਾੜ੍ਹ ਲਵੋ,

੧੪