ਪੰਨਾ:ਚਾਚਾ ਸ਼ਾਮ ਸਿੰਘ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਚਾਚਾ ਜੀ ਦਾ ਵਿਆਹ

ਤੁਸੀਂ ਤਾਂ ਮਾਈ ਭਾਈ ਮੇਰੇ ਪਿਆਰਿਉ, ਭਾਵੇਂ ਦੀ, ਤਿਆਰ ਬਰ ਤਿਆਰ, ਘੋੜ-ਸਵਾਰ, ਚੁੰਨੀਆਂ ਹੁਣ ਤੇ ਮੁਛਹਿਰੇ ਤਾੜ ਹੁੰਮ ਹੁਮਾਕੇ ਆਏ ਹੋਣੇ ਓਂ ਬਈ ਚਲੋ ਚਾਚਾ ਸ਼ਾਮ ਸਿੰਘ ਜੀ ਮਹਾਰਾਜ ਦੇ ਪਰਤੱਖ ਦਰਸ਼ਨਾਂ ਦਾ ਹੀ ਲਾਹ ਲਈਏ, ਪਰੰਤੂ ਸਾਨੂੰ ਹਾਰਦਿਕ ਅਫਸੋਸ ਹੈ, ਮਿਤਰ ਜੀ, ਟੁਟੇ ਪੁਰਾਣੇ ਛਿਤਰ ਜੀ, ਨੀਮ ਬਟੇਰ, ਨੀਮ ਤਿਤਰ ਜੀ ਜੋ ਔਖੇ ਸਮੇਂ ਹੋਣ ਕਰ ਕੇ ਹੋਰ ਹੋਰ ਮਿਰਚ ਮਸਾਲੇ ਵਾਂਗ ਸਾਡੇ ਚਾਚਾ ਜੀ ਦੇ ਦਰਸ਼ਨਾਂ ਤੇ ਭੀ ਕੰਟਰੋਲ ਹੋ ਗਿਆ ਹੈ ਅਤੇ ਅਸੀਂ ਕਈ ਪਰਕਾਰ ਦੀ ਕੋਸ਼ਸ਼ਾਂ ਦੇ ਬਾਵਜੂਦ ਭੀ ਇਹਨਾਂ ਨੂੰ ਸਪਲਾਈ ਨਹੀਂ ਕਰ ਸਕੇ ਅਤੇ ਜੇ ਸਮੇਂ ਦੀ ਰਫਤਾਰ ਦੁਨੀਆਂ ਨੂੰ ਏਸੇ ਤਰ੍ਹਾਂ ਹੀ ਗੇੜੇ ਦੇਂਦੀ ਰਹੀ ਤਾਂ ਸਾਨੂੰ ਡਰ ਹੈ ਕਿ ਪਾਠਕ ਜੀ, ਜੁ

੮੮