ਪੰਨਾ:ਚਾਚਾ ਸ਼ਾਮ ਸਿੰਘ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਹੁੰਦੇ ਹਨ ਅਤੇ ਇਹ ਉਨ੍ਹਾਂ ਦੀ ਇਕ ਖਾਸੀ ਪੁਰਾਣੀ ਕਾਢ ਹੈ। ਜਿਹੜੀਆਂ ਤਾਂ ਨੰਬਰ ਅਵਲ ਅਤੇ ਦੋਇਮ ਦਰਜੇ ਵਿਚ ਸਫਰ ਕਰਨ ਉਹਨਾਂ ਨੂੰ ਤਾਂ ਇਹ ਕਹਿੰਦੇ ਨੇ ਲੇਡਜ਼ (ਇਸਤਰੀਆਂ), ਜਿਹੜੀਆਂ ਦਰਮਿਆਨੇ ਦਰਜੇ ਵਿਚ ਸਵਾਰ ਹੋਣ, ਉਹਨਾਂ ਨੂੰ ਆਖਦੇ ਨੇ ਫੀ਼ਮੇਲਜ਼ (ਜ਼ਨਾਨੀਆਂ) ਅਤੇ ਤੀਜੇ ਦਰਜੇ ਵਿਚ ਸਫਰ ਕਰਨ ਵਾਲੀਆਂ ਨੂੰ ਇਹ ਸਦ ਦੇ ਨੇ ਵੋਮਿਨ (ਤੀਂਵੀਆਂ); ਪਰ ਸਾਡੀ ਚਾਚੋਂ ਤਾਂ ਸੀਓ ਚੋਂਥੇ ਦਰਜੇ ਦੀ ਪੈਦਲ ਸਵਰ ਯਾਨੀ ਕਿ ਨਾ ਤਾਂ ਸੀ ਉਹ ਇਸਤਰੀ, ਨਾਹੀਂਓ ਸੀ ਉਹ ਜ਼ਨਾਨੀ, ਅਤੇ ਨਾ ਹੀ ਸੀ ਉਹ ਤੀਵੀਂ। ਉਹ ਤ ਸੀ ਤਾਂ ਸੀ ਕੇਵਲ ਇਕ ਔਰਤ।

ਪਰ ਖਿਮਾਂ ਕਰਨਾ, ਇਹ ਤਾਂ ਰਾਹ ਲਗਦੇ ਦਾ ਇਕ ਐਵੇਂ ਗੱਪ ਗਿਆਨ ਸੀ। ਅਸਲੀ ਚੀਜ਼ ਤਾਂ ਇਹ ਹੈ ਸੁ ਤੁਹਾਨੂੰ ਚੇਤੇ ਭੀ ਹੋਣੀ ਏ ਜੋ ਚਾਚਾ ਜੀ ਨੇ ਅਪਣੀ ਉਮਰ ਦੇ ਤੀਜੇ ਪਹਿਰੇ ਤਕ ਵਿਆਹ ਨਹੀਂ ਸੀ ਕਰਵਾਇਆ। ਪਹਿਲਾਂ ਪਹਿਲਾਂ ਤਾਂ ਧੀਆਂ ਦੇ ਦੋ ਚਾਰ ਪਿਉ ਆਏ ਵੀ, ਪਰ ਕਰਨਾ ਰਬ ਸਚੇ ਦਾ ਜੇ ਪਿਉ ਨੂੰ ਚਾਚਾ ਪਸੰਦ ਸੀ ਤਾਂ ਚਾਚੇ ਨੂੰ ਪਿਉ ਨਹੀਂ ਸੀ ਪਸੰਦ ਅਤੇ ਜੇ ਚਾਚੇ ਨੂੰ ਪਿਉ ਪਸੰਦ ਹੁੰਦਾ ਤਾਂ ਪਿਉ ਨੂੰ ਚਾਚਾ ਪਸੰਦ ਨਹੀਂ ਸੀ ਆਉਂਦਾ ਅਤੇ ਏਸ ਹੇਰਾ ਫੋਰੀ ਵਿੱਚ ਹੋਰ ਤਾਂ ਕਿਸੇ ਦਾ ਕੁਝ ਨਾ ਗਿਆ, ਚਾਚਾ ਜੀ ਦੇ ਘਰ ਚਾਚੀ ਨਾ ਆ ਸਕੀ ਅਤੇ ਅਜ ਕਲ ਦੇ ਅਨੇਕਾਂ ਹੀ ਫੈਸ਼ਨਏਬਲ ਬੁਢ ਬ੍ਰਹਮਚਾਰੀਆਂ ਵਾਂਗ ਉਹਨਾਂ ਨੂੰ ਵੀ ਐਲਬਮ ਦੇਖ ਕੇ ਹੀ ਗੁਜ਼ਾਰਾ ਕਰਨ ਦੀ ਵਾਦੀ ਪੈ ਗਈ। ਮਤਲਬ ਕਿ, ਚਾਚਾ

੯੦