ਪੰਨਾ:ਚਾਚਾ ਸ਼ਾਮ ਸਿੰਘ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਤਾਂ ਏਧਰ ਉਧਰ ਦੀਆਂ ਬਾਬੂ ਟਰੇਨਾਂ ਦੇਖਕੇ ਆਪਣਾ ਦਿਲ ਠੰਡਾ ਕਰ ਲੈਂਦੇ ਪਰ ਉਹਨਾਂ ਨੂੰ ਏਸ ਤਰਾਂ ਵੇਖ ਸਾਡਾ ਖੂਨ ਜ਼ਰੂਰ ਉਬਾਲੇ ਖਾਂਦਾ ਰਹਿੰਦਾ। ਭਲਾ ਜੇ ਚਾਚਾ ਜੀ ਵੀ ਚਾਚੀ ਨਾ ਆਈ ਤਾਂ ਚਾਚਿਆਂ ਦਾ ਤਾਂ ਬੀਜ ਹੀ ਮਾਰਿਆ ਜਾਵੇਗਾ ਅਤੇ ਇਹ ਸਾਡੇ ਕੋਲੋਂ ਕਿਸ ਤਰਾਂ ਜਰਨ ਹੋਵੇ! ਸੋ ਅਸਾਂ ਚਾਚਾਅਮ ਨਾਲ ਇਬਤਦਾਈ ਗੁਫਤੋ ਸ਼ੁਨੀਦ ਕਰਕੇ ਪੰਜਾਬ ਦੇ ਮਸ਼ਹੂਰ ਅਖਬਾਰ, ਖਾਨਾ ਬਦੋਸ਼, ਵਿੱਚ ਮੰਦਰਜਾ ਜੇਲ ਲੋੜ ਦਾ ਇਸ਼ਤਿਹਾਰ ਬਰਾਏ ਇਸ਼ਾਇਤ ਭੇਜ ਦਿੱਤਾ।

ਲੋੜ ਹੈ

ਜ਼ਰੂਰਤ ਤੋਂ ਜਲਦੀ, ਗਰਮਾ ਗਰਮ, ਲੋੜ ਹੈ, ਹਿਮਲਾ ਪਰਬਤ ਜਿਹੇ ੳਚੋਂ ਅਤੇ ਗੰਗਾ, ਨੀਰ ਜਿਹੇ ਸੱਚੋ ਖਾਨਦਾਨ ਦੀ ਇਕ ਪੰਜਤਾਲੀ ਸਾਲ ਹੋਣਹਾਰ ਲਈ ਕਿ ਜਿਹਦੇ ਚੀਕਣੇ ਚੀਕਣੇ ਪਾਤ ਕੁਝ ਕੁਝ ਸੁਕਣੇ ਸ਼ੁਰੂ ਹੋ ਗਏ ਹਨ ਇਕ ਸੋਸ਼ੀਅਲ ਲੜਕੀ ਦੀ; ਜਿਹਦੀ ਉਮਰ ਕਿਸੇ ਵੀ ਹਾਲੇ ਪੰਝੀਆਂ ਨਾਲੋਂ ਵੱਧ ਅਤੇ ਪੰਜਤਾਲੀਆਂ ਨਾਲੋਂ ਘਟ ਨਾ ਹੋਵੇ। ਲੜਕੀ ਖਾਣੇ ਦੀ ਅੱਠਵੀਂ, ਲਾਣੇ ਦੇ ਨਾਰਮਲ, ਅਤੇ ਹੰਢਣੇ ਦੀ ਦਸਵੀਂ ਪਾਸ ਹੋਣੀ ਚਾਹੀਦੀ ਹੈ। ਏਸ ਤੋਂ ਵਧ ਕੇ ਗੁਣਵੰਤੀ ਦੀ ਅਰਜ਼ੀ ਉਤੇ ਵੀ ਗੌਰ ਕੀਤਾ ਜਾ ਸਕਦਾ ਹੈ। ਕੰਨਿਆਂ ਬੜੀ ਲੁਗੜ ਹੋਵੇ, ਕੰਮ ਨੂੰ ਮੌਤ ਜਾਣੇ ਅਤੇ ਮੌਤ ਨੂੰ ਖਸਮ ਦੇ ਸਿਰ ਟਾਲਣ ਦੇ ਵਿਚ . ਮਾਹਿਰ ਹੋਵੇ। ਉਹਨਾਂ ਯੁਵਤੀਆਂ ਨੂੰ ਤਰਜੀਹ ਦਿਤੀ ਜਾਵੇਗੀ

੯੧