ਪੰਨਾ:ਚਾਚਾ ਸ਼ਾਮ ਸਿੰਘ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਏ ਅਤੇ ਜਾਂ ਆਪਣੀ ਚਾਚੋ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕੀ ਕੀਤੇ, ਕੇਰ ਤਾਂ ਕਪਾਟ ਹੀ ਖੁਲ ਗਏ, ਮਹਾਰਾਜ, ਅਤੇ ਅਸੀਂ ਗਦ ਗਦ ਹੋ ਗਏ। ਸਾਡੀ ਚਾਚੋ ਕੀ ਸੀ, ਮਹਿਵਰੀ ਤਕਤਾਂ ਦਾ ਪੂਰਾ ਪੂਰਾ ਨਮੂਨਾ ਸੀ। ਮੁੰਹ ਬਿਲਕੁਲ ਮਸੋਲੀਨੀ ਵਰਗਾਂ, ਹਡ ਪੈਰ ਹਿਟਲਰ ਜਿਹੇ ਅਤੇ ਟੋਰ ਹੂ ਬਹੂ ਜਰਨੈਲ ਟਜੋ ਵਨਗੀ ਪਰ ਚਾਚਾ ਜੀ ਵੀ ਸੁਖ ਨਾਲ ਕਿਹੜੇ ਘਟ ਪਾਣੀਆਂ ਵਿਚ ਸਨ-ਦਾੜੀ ਰੂਸੀ ਰਿਛ ਵਰਗੀ, ਮੁਹਾਂਦਰਾ ਬਰਤਾਨਵੀ ਬੱਬਰ ਵਾਂਗ, ਅਤੇ ਆਦਤਾਂ ਚੀਨ ਦੇ ਚਿਆਂਗੇ ਅਫੀਮੀਆਂ ਜਿਹੀਆਂ। ਗੱਲ ਕੀ ਜੇ ਸਾਡੇ ਚਾਚੋ ਮਹਿਵਰੀ ਤਾਕਤਾਂ ਦਾ ਨਮੂਨਾ ਸੀ ਤਾਂ ਸਾਡੇ ਚਾਚਾ ਜੀ ਮਹਾਰਾਜ ਇਤਿਹਾਦੀ ਕਿ ਇਤਿਆਦੀ ਤਾਕਤਾਂ ਦੇ ਪਰੇ ਪੂਰੇ ਅਵਤਾਰ ਸਨ। ਬਸ ਫੇਰ ਕੀ ਸੀ, ਚੋਟੇਂ ਥੀਂ ਬਰਾਬਰ ਕੀ। ਇਕ ਦੂਜੇ ਨੂੰ ਵੇਖਦੇ ਸਾਰ ਹੀ ਘਾਇਲ ਹੋ ਗਏ। ਚਾਚਾ ਵਾਰੀ ਚਾਚੋਂ ਤੋਂ ਅਤੇ ਚਾਚੋ ਚਾਚੇ ਤੋਂ। ਝਟ ਮੰਗਣੀ ਤੇ ਪਟ ਵਿਆਹ ਵਾਲਾ ਸੌਦਾ ਹੋ ਗਿਆ ਅਤੇ ਅਸੀਂ ਨਾਲ ਦੀ ਗਲੀ ਵਿਚ ਰਹਿੰਦੇ ਇਕ ਧਰਮਸਾਲੀਏ ਨੂੰ ਸਵਾ ਰੁਪਏ ਦਾ ਕੁਣਕਾ ਜੁ ਛਕਾਇਆ, ਉਸ ਖਟਾ ਖਟ ਸਾਡੇ ਚਾਚੇ ਚਾਚੋ ਦਾ ਵਿਆਹ ਪੜ ਦਿਤਾ ਅਤੇ ਮੁੜਦੀ ਰੇਲੇ ਅਸੀਂ ਆਪਣੇ ਘਰੀ ਪਰਤ ਗਏ।

ਕੁਝ ਦਿਨ ਤਾਂ ਆਮ ਵਿਆਹੀਆਂ ਜੋੜੀਆਂ ਵਾਂਗ ਏਸ ਜੋੜੀ ਦੇ ਵੀ ਬੜੀ ਮੌਜ ਨਾਲ ਬਤੀਤ ਹੋਏ, ਪਰ ਝਟ ਨਾਲ ਬਾਜਾ ਬਜਣ ਲਗ ਪਿਆ ਅਤੇ ਮੁੜ ਲਗਾ ਕੀਰਤਨ ਹੋਣ। ਇਕ ਦਿਨ ਦੀ ਗ਼ਲ, ਅਸੀਂ ਚਾਚਾ ਜੀ ਦੇ ਘਰ ਜੁ ਗਏ ਤਾਂ ਸਾਨੂੰ ਕੀ ਸਾਰ ਜੁ ਕੀਰਤਨ ਹੁਣੇ ਹੁਣੇ ਹੀ ਹੋ ਕੇ ਹਟਿਆ ਸੀ।

੯੩