ਪੰਨਾ:ਚਾਚਾ ਸ਼ਾਮ ਸਿੰਘ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਆਇਤ ਕਰਦੇ ਤਾਂ ਅੰਗਰੇਜ਼ ਨੇ ਦਬ ਲੈਣਾ ਸੀ। ਵੇਲਾ ਅਸਲੋਂ ਹੀ ਡਾਢਾ ਕਠਨ ਸੀ, ਪਰ ਅਸੀਂ ਵੀ ਅਗਾਂ ਕਿਹੜੇ ਘਟ ਸਾਂ। ਚਾਚੇ ਦੇ ਪੂਰੇ ਭਤੀਜੇ ਸਾਂ ਅਤੇ ਆਪਣੀ ਥਾਂ ਤੋਂ ਹਟਦੇ ਹਟਦੇ ਇਉਂ ਹਟ ਗਏ, ਜਿਵੇ........., ਪਰ ਇਹਦੇ ਪਬਲਿਕ ਹੋਣ ਵਿਚ ਦੁਸ਼ਮਨ ਨੂੰ ਲਾਭ ਹੋ ਜਾਣ ਦੀ ਸੰਭਾਵਨਾ ਹੈ, ਇਸ ਲਈ ਇਹ ਫੇਰ ਕਦੇ। ਹੁਣ ਜੇ ਸੀਤਾ ਰਾਮ ...........!

ਸਟਾਪ ਪ੍ਰੈਸ-ਅਸੀਂ ਅਜੇ ਇਹ ਲਿਖਤ ਪ੍ਰੈਸ ਵਿਚ ਲੈ ਹੀ ਜਾ ਰਹੇ ਸਾਂ ਰਾਹ ਵਿਚ ਸਾਨੂੰ ਇਕ ਉਡਦੀ ਉਡਦੀ ਮਿਲੀ ਜੁ ਅੰਗਰੇਜ਼ ਖਸਮ ਤੇ ਹਿਟਲਰ ਬੀਵੀ ਅਥਵਾ ਸਾਡੇ ਚਾਚੇ ਚਾਚੋ ਵਿਚ ਆਰਜ਼ੀ ਸੰਧੀ ਹੋ ਗਈ ਹੈ, ਪਰੰਤੂ ਅਜੇ ਇਕ ਸੰਧੀ ਨਾਮੇ ਤੇ ਸਹੀ ਨਹੀਂ ਪਈ। ਸ਼ਾਇਦ ਕਿ ਸਾਡੀ ਹੀ ਉਡੀਕ ਹੋ ਰਹੀ ਹੈ, ਏਸ ਲਈ ਆਇੰਦਾ।

੯5